ਅਬੋਹਰ : ਨੇੜਲੇ ਪਿੰਡ ਜੰਡਵਾਲਾ ਹਨਵੰਤਾ ਵਾਸੀ 40 ਸਾਲਾ ਪ੍ਰੇਮ ਕੰਬੋਜ ਦੀ ਕੈਂਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਵਿੰਗ ਦਾ ਸਕੱਤਰ ਸੀ। ਥਾਣਾ ਖੂਈਆਂ ਸਰਵਰ ਦੀ ਪੁਲਸ ਨੂੰ ਪਾਲਾ ਰਾਮ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰੇਮ ਮੋਟਰਸਾਈਕਲ ’ਤੇ ਕੁਝ ਘਰੇਲੂ ਸਾਮਾਨ ਲੈਣ ਜਾ ਰਿਹਾ ਸੀ। ਜਦੋਂ ਉਹ ਡੰਗਰ ਖੇੜਾ ਦਿਹਾਤੀ ਬੱਸ ਅੱਡੇ ਨੇੜੇ ਲਿੰਕ ਸੜਕ ਤੋਂ ਲੰਘ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ (ਮਿੰਨੀ ਟਰੱਕ) ਨੇ ਲਾਪ੍ਰਵਾਹੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਕੈਂਟਰ ਚਾਲਕ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਸ੍ਰੀਗੰਗਾਨਗਰ ਵਜੋਂ ਹੋਈ ਹੈ।