ਪਾਰਸ ਦੇ ਘਰ ਵਾਲੇ ਘਰ ਛੱਡ ਕੇ ਚਲੇ ਗਏ

0
114

ਭੋਗਪੁਰ : ਅਮਰੀਕਾ ਤੋਂ ਵਾਪਸ ਭੇਜੇ ਭਾਰਤੀਆਂ ਵਿੱਚ ਭੋਗਪੁਰ ਦੇ ਮੁਹੱਲਾ ਰੂਪ ਨਗਰ (ਵਾਰਡ ਨੰਬਰ 4) ਦਾ ਨੌਜਵਾਨ ਪਾਰਸ ਪੁੱਤਰ ਜਗਤਾਰ ਸਿੰਘ ਵੀ ਸ਼ਾਮਲ ਹੈ, ਜਿਹੜਾ ਆਪਣਾ ਚੰਗਾ ਭਵਿੱਖ ਬਣਾਉਣ ਲਈ 40 ਦਿਨ ਪਹਿਲਾਂ ਲੱਖਾਂ ਰੁਪਏ ਖਰਚ ਕੇ ਇੱਕ ਟਰੈਵਲ ਏਜੰਟ ਰਾਹੀਂ ਅਮਰੀਕਾ ਪੁੱਜਿਆ, ਪਰ ਉਸ ਨੂੰ ਅਮਰੀਕਾ ਦੇ ਬਾਰਡਰ ’ਤੇ ਉੱਥੋਂ ਦੀ ਪੁਲਸ ਨੇ ਗਿ੍ਰਫਤਾਰ ਕਰ ਲਿਆ। ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਾਰਸ ਦਾ ਪਰਵਾਰ ਸੰਬੰਧਤ ਟਰੈਵਲ ਏਜੰਟ ਵਿਰੁੱਧ ਸ਼ਿਕਾਇਤ ਨਹੀਂ ਲਿਖਵਾ ਰਿਹਾ। ਉਸ ਦਾ ਪਿਤਾ ਪੀ ਏ ਪੀ ਜਲੰਧਰ ਕੈਂਟ ਵਿੱਚ ਨੌਕਰੀ ਕਰਦਾ ਹੈ। ਸਾਰਾ ਪਰਵਾਰ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਤੋਂ ਡਰਦਾ ਹੋਇਆ ਆਪਣਾ ਘਰ ਛੱਡ ਕੇ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ ਹੈ।