ਪੀ ਯੂ ਦੇ ਹੋਸਟਲ ਦਾ ਨਾਂਅ ਪੰਜਾਬ ਦੀਆਂ ਨਾਇਕਾਵਾਂ ਦੇ ਨਾਂਅ ’ਤੇ ਰੱਖਣ ’ਤੇ ਜ਼ੋਰ

0
142

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੁੜੀਆਂ ਲਈ ਬਣ ਰਹੇ ਨਵੇਂ ਹੋਸਟਲ ਦਾ ਨਾਂਅ ਇੰਦੌਰ ਦੀ ਰਾਣੀ ਅਹਿਲਿਆ ਬਾਈ ਹੋਲਕਰ ਦੇ ਨਾਂਅ ’ਤੇ ਰੱਖਣ ਦਾ ਪੰਜਾਬ ਦੇ ਨਾਮਵਰ ਬੁੱਧੀਜੀਵੀਆਂ, ਸਿੱਖਿਆ ਮਾਹਰਾਂ, ਪੱਤਰਕਾਰਾਂ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂਆਂ ਨੇ ਵਿਰੋਧ ਕੀਤਾ ਹੈ।ਵੱਡੇ ਚਿੰਤਕ ਡਾ. ਮਨਮੋਹਨ ਸਿੰਘ ਸਾਬਕਾ ਸਿੱਖਿਆ ਸਕੱਤਰ, ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਸਾਬਕਾ ਵਾਈਸ ਚਾਂਸਲਰ ਸ ਪ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ. ਜਗਮੋਹਨ ਸਿੰਘ, ਡਾ. ਪਰਮਿੰਦਰ ਸਿੰਘ, ਗੁਰਮੀਤ ਸਿੰਘ ਸ਼ੁਗਲੀ ਸਕੱਤਰ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ, ਡਾ. ਓਮ ਪ੍ਰਕਾਸ਼ ਵਸ਼ਿਸ਼ਠ, ਡਾ. ਸੁਰਜੀਤ ਸਿੰਘ ਭੱਟੀ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪਲਸ ਮੰਚ ਆਗੂ ਅਮੋਲਕ ਸਿੰਘ, ਪ੍ਰੋ. ਸਵਰਨਜੀਤ ਕੌਰ ਮਹਿਤਾ, ਪ੍ਰੋ. ਰੌਣਕੀ ਰਾਮ, ਪ੍ਰੋ. ਮਨਜੀਤ ਸਿੰਘ, ਪ੍ਰੋ. ਖਾਲਿਦ ਹੁਸੈਨ, ਪ੍ਰੋ. ਕੁਲਦੀਪ ਪੁਰੀ, ਪ੍ਰਸਿੱਧ ਪੱਤਰਕਾਰ ਜਤਿੰਦਰ ਪਨੰੂ, ਸਤਨਾਮ ਚਾਨਾ, ਬਲਬੀਰ ਪਰਵਾਨਾ, ਤਰਲੋਚਨ ਸਿੰਘ, ਸਤਨਾਮ ਮਾਣਕ, ਰਿਪੂਦਮਨ ਸਿੰਘ ਰਿੱਪੀ, ਹਮੀਰ ਸਿੰਘ, ਚੰਦ ਫਤਿਹਪੁਰੀ ਸੰਪਾਦਕ ‘ਨਵਾਂ ਜ਼ਮਾਨਾ’, ਪ੍ਰੋ. ਹਰ�ਿਸ਼ਨ ਸਿੰਘ ਮਹਿਤਾ, ਜਗੀਰ ਸਿੰਘ ਕਾਹਲੋਂ, ਇਪਟਾ ਆਗੂ ਸੰਜੀਵਨ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਉੱਘੇ ਚਿੰਤਕ ਸਵਰਾਜਬੀਰ, ਉੱਘੇ ਸ਼ਾਇਰ ਡਾ. ਪਾਲ ਕੌਰ ਅਤੇ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਮੋਟ ਕਰਨ ਵਾਲਾ ਵਿਦਿਅਕ ਅਦਾਰਾ ਹੈ। ਪੰਜਾਬ ਕੋਲ ਆਪਣੀ ਸੱਭਿਆਚਾਰਕ ਅਤੇ ਕ੍ਰਾਂਤੀਕਾਰੀ ਵਿਰਾਸਤ ਹੈ, ਜਿਸ ਵਿਚ ਬਹੁਤ ਸਾਰੀਆਂ ਔਰਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਾਤਾ ਖੀਵੀ, ਗ਼ਦਰੀ ਬੀਬੀ ਗੁਲਾਬ ਕੌਰ, ਦੁਰਗਾ ਭਾਬੀ ਅਤੇ ਮਾਤਾ ਵਿਦਿਆਵਤੀ ਵਰਗੀਆਂ ਔਰਤਾਂ ਨੇ ਆਪਣੇ ਮਹਾਨ ਯੋਗਦਾਨ ਸਦਕਾ ਦੇਸ਼ ਦੇ ਇਤਿਹਾਸ ਵਿਚ ਵਡੇਰਾ ਕਾਰਜ ਕੀਤਾ ਹੈ।ਉਹਨਾਂ ਕਿਹਾ ਕਿ ਮਾਤਾ ਖੀਵੀ, ਵਿਦਿਆਵਤੀ, ਗਦਰੀ ਗੁਲਾਬ ਕੌਰ ਅਤੇ ਕਲਪਨਾ ਚਾਵਲਾ ਵਰਗੀਆਂ ਸ਼ਖ਼ਸੀਅਤਾਂ ਨੂੰ ਛੱਡ ਕੇ ਅਹਿਲਿਆ ਬਾਈ ਹੋਲਕਰ ਦੇ ਨਾਂਅ ’ਤੇ ਹੋਸਟਲ ਦਾ ਨਾਂਅ ਰੱਖਣਾ ਵਾਜਿਬ ਨਹੀਂ। ਇਸ ਲਈ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂਆਂ ਡਾ. ਹਰਵਿੰਦਰ ਸਿਰਸਾ, ਗੁਲਜ਼ਾਰ ਪੰਧੇਰ, ਕਰਨੈਲ ਸਿੰਘ ਵਜੀਰਾਬਾਦ, ਡਾ. ਅਨੂਪ ਸਿੰਘ, ਬਲਦੇਵ ਸਿੰਘ ਬੱਲੀ, ਅਰਵਿੰਦਰ ਕਾਕੜਾ, ਜਸਪਾਲ ਮਾਨਖੇੜਾ, ਤਰਸੇਮ, ਸੰਤੋਖ ਸੁੱਖੀ ਤੇ ਸਤਪਾਲ ਭੀਖੀ ਨੇ ਅਪੀਲ ਕੀਤੀ ਕਿ ਕੁੜੀਆਂ ਦੇ ਹੋਸਟਲ ਦਾ ਇਹ ਨਾਂਅ ਬਦਲ ਕੇ ਇਸ ਦੀ ਥਾਂ ’ਤੇ ਪੰਜਾਬ ਨਾਲ ਸੰਬੰਧਤ ਜਾਂ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਸੰਬੰਧਤ ਨਾਇਕਾਵਾਂ ਦੇ ਨਾਂਅ ’ਤੇ ਰੱਖਿਆ ਜਾਵੇ।