ਮੁੰਬਈ : ਆਟੋ ਸਟਾਕ ਤੇ ਲਗਾਤਾਰ ਵਿਦੇਸ਼ੀ ਫੰਡਾਂ ਦੇ ਨਿਕਾਸੀ ਕਾਰਨ ਸ਼ੁੱਕਰਵਾਰ ਸੈਂਸੇਕਸ 424.90 ਅੰਕ ਜਾਂ 0.56 ਫੀਸਦੀ ਡਿੱਗ ਕੇ 75,311.06 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 623.55 ਅੰਕ ਜਾਂ 0.82 ਫੀਸਦੀ ਦੀ ਗਿਰਾਵਟ ਨਾਲ 75,112.41 ’ਤੇ ਆ ਗਿਆ ਸੀ।
ਨਿਫਟੀ 117.25 ਅੰਕ ਜਾਂ 0.51 ਫੀਸਦੀ ਡਿੱਗ ਕੇ 22,795.90 ’ਤੇ ਆ ਗਿਆ। ਮਹਿੰਦਰਾ ਐਂਡ ਮਹਿੰਦਰਾ 6 ਪ੍ਰਤੀਸ਼ਤ ਤੋਂ ਵੱਧ ਟੁੱਟ ਗਿਆ। ਅਡਾਨੀ ਪੋਰਟਸ, ਟਾਟਾ ਮੋਟਰਜ਼, ਸਨ ਫਾਰਮਾ, ਪਾਵਰ ਗਰਿੱਡ, ਜ਼ੋਮੈਟੋ, ਆਈ ਸੀ ਆਈ ਸੀ ਆਈ ਬੈਂਕ, ਸਟੇਟ ਬੈਂਕ ਆਫ ਇੰਡੀਆ ਤੇ ਅਲਟਰਾਟੈਕ ਸੀਮਿੰਟ ਵੀ ਪਛੜ ਗਏ।




