ਕਸ਼ਮੀਰ ਦੀਆਂ ਵਾਦੀਆਂ ਨੇ ਫਿਰ ਮੋਹਿਆ

0
33

ਸ੍ਰੀਨਗਰ : ਡੋਡਾ ਦੇ ਗੰਡੋਹ ਭਾਲੇਸਾ ਪਹਾੜ ਨੂੰ ਬਰਫ ਦੀ ਚਿੱਟੀ ਚਾਦਰ ਨੇ ਢੱਕ ਦਿੱਤਾ ਹੈ, ਜਿਸ ਨਾਲ ਮਨਮੋਨਕ ਦਿ੍ਰਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸ੍ਰੀਨਗਰ ਦੀ ਡੱਲ ਝੀਲ ’ਤੇ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ। ਦੇਸ਼ ਭਰ ਵਿੱਚੋਂ ਸੈਲਾਨੀ ਇਸ ਖੂਬਸੂਰਤ ਮੌਸਮ ਅਤੇ ਦਿਲ-ਲੁਭਾਵੇਂ ਦਿ੍ਰਸ਼ਾਂ ਦਾ ਆਨੰਦ ਮਾਨਣ ਲਈ ਜੰਮੂ-ਕਸ਼ਮੀਰ ਦੀਆਂ ਵਾਦੀਆਂ ਵੱਲ ਚਾਲੇ ਪਾ ਰਹੇ ਹਨ। ਵੱਡੀ ਗਿਣਤੀ ’ਚ ਸੈਲਾਨੀ ਡੱਲ ਝੀਲ ’ਤੇ ਸ਼ਿਕਾਰੇ ਦਾ ਆਨੰਦ ਮਾਣ ਰਹੇ ਹਨ। ਸੈਲਾਨੀਆਂ ਦੀ ਆਮਦ ਨਾਲ ਸਥਾਨਕ ਕਾਰੋਬਾਰੀਆਂ, ਹਾਊਸਬੋਟ ਮਾਲਕਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਹਾਲਾਂਕਿ ਤਾਜ਼ਾ ਬਰਫਬਾਰੀ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ, ਪਰ ਸੈਲਾਨੀਆਂ ਦੇ ਸਿਰ ’ਤੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਪਹਾੜੀ ਲੋਕਾਂ ਨੂੰ ਕਾਰੋਬਾਰ ਵਧਣ ਦੀ ਖੁਸ਼ੀ ਵਧੇਰੇ ਹੈ।