ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਿਆਸੀ ਤੇ ਗੈਰਸਿਆਸੀ ਲੋਕਾਂ ਦੀ ਸੁਰੱਖਿਆ ਵਿਚ ਕਟੌਤੀ ਤੋਂ ਪਹਿਲਾਂ ਸਮੀਖਿਆ ਕੀਤੀ ਜਾਵੇ, ਕਿਉਂਕਿ ਇਸ ਨਾਲ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਚੁੱਕ ਲੈਂਦੇ ਹਨ।
ਹਾਈ ਕੋਰਟ ਨੇ ਇਹ ਵੀ ਕਿਹਾ ਕਿ ਸੁਰੱਖਿਆ ਕਟੌਤੀ ਦੀਆਂ ਖ਼ਬਰਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ, ਇਸ ਨਾਲ ਵੀ ਕਈ ਸ਼ਖਸੀਅਤਾਂ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ।