ਨਵੀਂ ਦਿੱਲੀ : ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਅਤੇ ਇੰਡੀਅਨ ਨੇਵੀ ਨੇ ਮੰਗਲਵਾਰ ਓਡੀਸ਼ਾ ਦੀ ਚਾਂਦੀਪੁਰ ਟੈੱਸਟ ਰੇਂਜ ਵਿਚ ‘ਵਰਟੀਕਲ ਲਾਂਚ ਸ਼ਾਰਟ ਰੇਂਜ ਸਰਫੇਸ-ਟੂ-ਏਅਰ ਮਿਸਾਈਲ’ ਦੀ ਸਫਲ ਪਰਖ ਕੀਤੀ। ਇਸ ਨਾਲ ਨੇਵੀ ਨੂੰ ਹਵਾਈ ਹਮਲੇ ਨਾਕਾਮ ਕਰਨ ਵਿਚ ਮਦਦ ਮਿਲੇਗੀ। ਇਹ 40-45 ਕਿੱਲੋਮੀਟਰ ਤਕ ਮਾਰ ਕਰ ਸਕਦੀ ਹੈ ਤੇ ਇਸ ਦੀ ਸਪੀਡ ਆਵਾਜ਼ ਦੀ ਸਪੀਡ ਨਾਲੋਂ ਵੱਧ ਹੋਵੇਗੀ। ਟੈੱਸਟ ਦੌਰਾਨ ਇਸਨੇ ਇਕ ਹਵਾਈ ਟਾਰਗੇਟ ਨੂੰ ਫੁੰਡਿਆ।