ਕਾਰ ਉਲਟਣ ਤੋਂ ਬਾਅਦ ਤਸਕਰ ਵੱਲੋਂ ਆਤਮ-ਸਮਰਪਣ

0
105

ਕੋਟਕਪੂਰਾ : ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਕੋਟਕਪੂਰਾ ਵਿਖੇ ਨਾਕੇ ਦੌਰਾਨ ਸਵਿਫਟ ਕਾਰ ਵਾਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਾਰ ਭਜਾ ਲਈ। ਪਿੱਛਾ ਕਰਨ ’ਤੇ ਪਿੰਡ ਢਿਲਵਾਂ ਕਲਾਂ ਕੋਲ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਇਸ ਤੋਂ ਬਾਅਦ ਪਿੰਡ ਘੱਲ ਖੁਰਦ ਦੇ ਹਰਦੀਪ ਸਿੰਘ ਦੀਪਾ ਨੇ ਆਤਮ-ਸਮਰਪਣ ਕਰ ਦਿੱਤਾ। ਕਾਰ ਦੀ ਤਲਾਸ਼ੀ ਦੌਰਾਨ ਦੋ ਪਿਸਤੌਲ 9 ਐੱਮ ਐੱਮ, 1 ਪੰਪ ਐਕਸ਼ਨ ਬੰਦੂਕ 12 ਬੋਰ ਅਤੇ 141 ਕਾਰਤੂਸਾਂ ਸਮੇਤ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਸ ਦੇ ਤਾਰ ਪਾਕਿਸਤਾਨ ਦੇ ਨਸ਼ਾ ਅਤੇ ਹਥਿਆਰ ਤਸਕਰਾਂ ਨਾਲ ਜੁੜੇ ਹੋਣ ਦਾ ਪਤਾ ਲੱਗਾ ਹੈ।