ਸੁਨੀਤਾ ਵਿਲੀਅਮਜ਼ ਦੇ ਵਾਲਾਂ ਦੀ ਪ੍ਰਸੰਸਾ

0
115

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਵਾਲਾਂ ਦੀ ਪ੍ਰਸੰਸਾ ਕੀਤੀ, ਜਦੋਂ ਉਨ੍ਹਾ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਪੁਲਾੜ ਯਾਤਰੀਆਂ ਦੀ ਜੋੜੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਕਿਹਾਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ।
78 ਸਾਲਾ ਟਰੰਪ ਨੇ ਵੀਰਵਾਰ ਦੋਹਾਂ ਨੂੰ ਧਰਤੀ ’ਤੇ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਇੱਕ ਬਚਾਅ ਟੀਮ ਨੂੰ ਨਿੱਜੀ ਤੌਰ ’ਤੇ ਆਰਬਿਟ ਵਿੱਚ ਲਾਂਚ ਕਰਨ ਦੀ ਸੰਭਾਵਨਾ ਜ਼ਾਹਰ ਕੀਤੀ। ਟਰੰਪ ਨੇ ਉਨ੍ਹਾਂ ਦੇ ਅੱਠ ਦਿਨਾਂ ਦੇ ਮਿਸ਼ਨ ਨੂੰ ਨੌਂ ਮਹੀਨਿਆਂ ਤੱਕ ਲੰਮਾ ਹੋਣ ’ਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਨਿੰਦਾ ਕੀਤੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾਬਾਇਡਨ ਨੇ ਉਨ੍ਹਾਂ ਨੂੰ ਉੱਥੇ ਛੱਡ ਦਿੱਤਾ, ਮੈਂ ਐਲਨ ਮਸਕ ਨੂੰ ਕਿਹਾ ਹੈ ਕਿ ਸਾਡੇ ਕੋਲ ਦੋ ਪੁਲਾੜ ਯਾਤਰੀ ਹਨ, ਜੋ ਪੁਲਾੜ ਵਿੱਚ ਫਸੇ ਹੋਏ ਹਨ। ਮੇਰੇ ’ਤੇ ਇੱਕ ਅਹਿਸਾਨ ਕਰੋ। ਕੀ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ? ਉਸ ਨੇ ਕਿਹਾ ਹਾਂ, ਉਹ ਦੋ ਹਫ਼ਤਿਆਂ ਵਿੱਚ ਪੁਲਾੜ ਜਾਣ ਲਈ ਜਹਾਜ਼ ਤਿਆਰ ਕਰ ਰਿਹਾ ਹੈ।
ਟਰੰਪ ਨੇ ਸੁਨੀਤਾ ਵਿਲੀਅਮਜ਼ ਬਾਰੇ ਗੱਲ ਕਰਦੇ ਹੋਏ ਕਿਹਾਮੈਂ ਉਸ ਔਰਤ ਨੂੰ ਚੰਗੇ, ਮਜ਼ਬੂਤ ਵਾਲਾਂ ਵਾਲੀ ਮਹਿਲਾ ਵਜੋਂ ਦੇਖਦਾ ਹਾਂ। ਇਸ ਵਿੱਚ ਕੋਈ ਮਜ਼ਾਕ ਨਹੀਂ, ਉਸਦੇ ਵਾਲ ਕੋਈ ਖੇਡ ਨਹੀਂ ਹਨ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਦੋਵਾਂ ਪੁਲਾੜ ਯਾਤਰੀਆਂ ਲਈ ਉਨ੍ਹਾ ਦਾ ਕੀ ਸੰਦੇਸ਼ ਹੈ ਤਾਂ ਟਰੰਪ ਨੇ ਕਿਹਾਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਲੈਣ ਲਈ ਆ ਰਹੇ ਹਾਂ ਅਤੇ ਤੁਹਾਨੂੰ ਏਨੇ ਸਮੇਂ ਤੱਕ ਉੱਥੇ ਨਹੀਂ ਰਹਿਣਾ ਚਾਹੀਦਾ ਸੀ।
ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਜੂਨ 2024 ਵਿੱਚ ਬੋਇੰਗ ਦੇ ਸਟਾਰਲਾਈਨਰ ’ਤੇ ਅੱਠ ਦਿਨਾਂ ਦੇ ਮਿਸ਼ਨ ’ਤੇ ਪੁਲਾੜ ਵਿਚ ਗਏ ਸਨ। ਹੀਲੀਅਮ ਲੀਕ ਅਤੇ ਥਰੱਸਟਰ ਖਰਾਬੀ ਸਮੇਤ ਤਕਨੀਕੀ ਕਾਰਨਾਂ ਕਰਕੇ ਸਟਾਰਲਾਈਨਰ ਦੀ ਵਾਪਸੀ ਨਹੀਂ ਹੋ ਸਕੀ।