ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ। ਟਰੰਪ ਨੇ ਮੁੜ ਕਿਹਾ ਕਿ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਵਾਲੇ ਮੁਲਕਾਂ ਉੱਤੇ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ।
ਉਨ੍ਹਾ ਕਿਹਾ ਕਿ ਸਭ ਤੋਂ ਵੱਡੀ ਗੱਲ 2 ਅਪਰੈਲ ਨੂੰ ਹੋਵੇਗੀ, ਜਦੋਂ ਜਵਾਬੀ ਟੈਕਸ ਲਾਗੂ ਹੋਣਗੇ, ਫਿਰ ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਫਿਰ ਕੋਈ ਹੋਰ ਮੁਲਕ।ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਮੁਲਕ ਹੈ। ਟਰੰਪ ਨੇ ਵੀਰਵਾਰ ਕੁਝ ਸਰਕਾਰੀ ਹੁਕਮਾਂ ’ਤੇ ਸਹੀ ਪਾਉਂਦਿਆਂ ਕਿਹਾਮੈਂ ਤੁਹਾਨੂੰ ਦੱਸਦਾ ਹਾਂ ਕਿ ਸਭ ਤੋਂ ਵੱਧ ਟੈਕਸ ਵਸੂਲਣ ਵਾਲਾ ਦੇਸ਼ ਕੌਣ ਹੈ, ਉਹ ਕੈਨੇਡਾ ਹੈ। ਕੈਨੇਡਾ ਸਾਡੇ ਕੋਲੋਂ ਦੁੱਧ ਉਤਪਾਦਾਂ ਤੇ ਹੋਰਨਾਂ ਉਤਪਾਦਾਂ ’ਤੇ 250 ਫੀਸਦੀ ਟੈਕਸ ਲੈਂਦਾ ਹੈ। ਵਿਸ਼ਵ ਦੇ ਹਰ ਮੁਲਕ ਨੇ ਸਾਨੂੰ ਲੁੱਟਿਆ ਹੈ। ਉਹ ਸਾਡੇ ਕੋਲੋਂ 150-200 ਫੀਸਦੀ ਟੈਕਸ ਵਸੂਲਦੇ ਹਨ ਤੇ ਅਸੀਂ ਉਨ੍ਹਾਂ ਕੋੋਲੋਂ ਕੁਝ ਨਹੀਂ ਲੈਂਦੇ। ਲਿਹਾਜ਼ਾ ਉਹ ਸਾਡੇ ਕੋਲੋਂ ਜਿਹੜਾ ਟੈਕਸ ਵਸੂਲਣਗੇ, ਅਸੀਂ ਵੀ ਓਨਾ ਹੀ ਟੈਕਸ ਵਸੂਲਾਂਗੇ ਤੇ ਇਸ ਤੋਂ ਕੋਈ ਬਚ ਨਹੀਂ ਸਕਦਾ।




