ਕਾਮਰੇਡ ਅਰਸ਼ੀ ਦੇ ਚੂਲੇ ਦੇ ਸਫਲ ਅਪਰੇਸ਼ਨ ਤੋਂ ਬਾਅਦ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ

0
128

ਚੰਡੀਗੜ੍ਹ : ਕਮਿਊਨਿਸਟ ਪਾਰਟੀ ਦੇ ਵੈਟਰਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਪਿਛਲੇ ਕੁਝ ਮਹਿਨਿਆਂ ਤੋਂ ਖੱਬੇ ਚੂਲ਼ੇ ਦੀ ਤਕਲੀਫ ਤੋਂ ਪੀੜਤ ਸਨ। ਉਨ੍ਹਾ ਨੂੰ ਸਿਆਸੀ ਸਰਗਰਮੀਆਂ ਤੇ ਵੱਖ-ਵੱਖ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਡਾਕਟਰਾਂ ਨੇ ਉਹਨਾ ਨੂੰ ਖੱਬਾ ਚੂਲ਼ਾ ਬਦਲਣ ਦੀ ਸਲਾਹ ਦਿੱਤੀ ਸੀ। ਉਤਰੀ ਭਾਰਤ ਦੇ ਮਸ਼ਹੂਰ ਡਾਕਟਰ ਰਮੇਸ਼ ਕੁਮਾਰ ਸੇਨ ਵੱਲੋਂ ਮੈਕਸ ਹਸਪਤਾਲ ਮੁਹਾਲੀ ਵਿਖੇ ਖੱਬੇ ਚੂਲੇ ਦਾ ਸਫਲ ਅਪਰੇਸ਼ਨ ਬੀਤੀ 3 ਮਾਰਚ ਨੂੰ ਕੀਤਾ ਗਿਆ। ਕਾਮਰੇਡ ਅਰਸ਼ੀ 9 ਮਾਰਚ ਤੱਕ ਮੈਕਸ ਹਸਪਤਾਲ ਵਿਖੇ ਡਾਕਟਰੀ ਨਿਗਰਾਨੀ ਹੇਠ ਰਹਿਣਗੇ, ਜਿਸ ਕਾਰਨ ਉਹ ਸਿਆਸੀ ਸਰਗਰਮੀਆਂ ਤੇ ਸਮਾਜਿਕ ਖੇਤਰ ਦੇ ਸਮਾਗਮਾਂ ’ਚ ਸ਼ਾਮਲ ਨਹੀਂ ਹੋ ਸਕਣਗੇ। ਡਾਕਟਰ ਨੇ ਉਹਨਾ ਨੂੰ ਦੋ ਮਹੀਨਿਆਂ ਲਈ ਪੂਰੀ ਤਰ੍ਹਾਂ ਆਰਾਮ ਕਰਨ ਲਈ ਕਿਹਾ ਹੈ।
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਏਟਕ ਦੇ ਕੌਮੀ ਆਗੂ ਨਿਰਮਲ ਸਿੰਘ ਧਾਲੀਵਾਲ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਨੇ ਕਾਮਰੇਡ ਅਰਸ਼ੀ ਦੇ ਸਫ਼ਲ ਅਪ੍ਰੇਸ਼ਨ ਮੌਕੇ ਉਹਨਾ ਦੀ ਚੰਗੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਹੈ। ਅਜੀਤ ਦੇ ਮੁੱਖ ਸੰਪਾਦਕ ਡਾਕਟਰ ਬਲਜਿੰਦਰ ਸਿੰਘ ਹਮਦਰਦ ਵੱਲੋਂ ਵੀ ਉਚੇਚੇ ਤੌਰ ’ਤੇ ਹਾਲ ਪੁੱਛਿਆ ਗਿਆ, ਉਥੇ ਪਾਰਟੀ ਦੇ ਸਕੱਤਰੇਤ, ਸੂਬਾ ਕੌਂਸਲ ਮੈਂਬਰਾਨ, ਵੱਖ-ਵੱਖ ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਤੇ ਵੱਖ-ਵੱਖ ਧਾਰਮਿਕ, ਸਮਾਜਿਕ, ਵਪਾਰਕ ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਵੀ ਚੰਗੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਵਰਕਰ, ਰਿਸ਼ਤੇਦਾਰ, ਸੁਨੇਹੀ ਅਤੇ ਸ਼ੁੱਭਚਿੰਤਕ ਕੇਵਲ ਟੈਲੀਫੋਨ ਰਾਹੀਂ ਹੀ ਉਹਨਾ ਦਾ ਹਾਲ-ਚਾਲ ਪੁੱਛਣ, ਤਾਂ ਕਿ ਉਹ ਪੂਰਾ ਇਲਾਜ ਕਰਵਾਉਣ ਉਪਰੰਤ ਸਿਹਤਮੰਦ ਹੋ ਕੇ ਸਿਆਸੀ ਸਰਗਰਮੀਆਂ ਤੇ ਵੱਖ-ਵੱਖ ਕਾਰਜਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਸਕਣ।
ਜ਼ਿਲ੍ਹਾ ਮਾਨਸਾ ਨਾਲ ਸੰਬੰਧਤ ਸਕੱਤਰ ਕਿ੍ਰਸ਼ਨ ਸਿੰਘ ਚੌਹਾਨ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਆਗੂ ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼ ਸਕੱਤਰ ਬੁਢਲਾਡਾ, ਮਲਕੀਤ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਸੀਤਾਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਰਤਨ ਭੋਲਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ, ਮਾਈਕਲ ਗਾਗੋਵਾਲ, ਬਠਿੰਡਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ, ਸਾਬਕਾ ਵਿਧਾਇਕ ਚੇਅਰਮੈਨ ਪਨਸੀਡ ਸੁਖਵਿੰਦਰ ਸਿੰਘ ਔਲਖ, ਪ੍ਰੇਮ ਅਰੋੜਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਵਪਾਰ ਮੰਡਲ ਦੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਤੇ ਉਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਆਦਿ ਨੇ ਵੀ ਕਾਮਰੇਡ ਅਰਸ਼ੀ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।