ਪੰਜਾਬ ਸਰਕਾਰ ਦੋ ਹਜ਼ਾਰ ਕਰੋੜ ਦੀਆਂ ਜ਼ਮੀਨ-ਜਾਇਦਾਦਾਂ ਨਿਲਾਮ ਕਰੇਗੀ

0
13

ਚੰਡੀਗੜ੍ਹ : ਪੰਜਾਬ ਸਰਕਾਰ 13 ਕਸਬਿਆਂ ਵਿੱਚ 2,000 ਕਰੋੜ ਰੁਪਏ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਨਿਲਾਮ ਕਰਨ ਜਾ ਰਹੀ ਹੈ। ਮੁਹਾਲੀ, ਨਿਊ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮਿ੍ਰਤਸਰ ਅਤੇ ਪਟਿਆਲਾ ਸਮੇਤ 13 ਸ਼ਹਿਰਾਂ/ ਕਸਬਿਆਂ ਵਿੱਚ 2,000 ਕਰੋੜ ਰੁਪਏ ਦੀਆਂ ਰਿਹਾਇਸ਼ੀ, ਵਪਾਰਕ ਅਤੇ ਸੰਸਥਾਗਤ ਥਾਵਾਂ ਨਿਲਾਮ ਕੀਤੀਆਂ ਜਾਣਗੀਆਂ।
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਅਤੇ ਰਾਜ ਦੀਆਂ ਹੋਰ ਵਿਕਾਸ ਅਥਾਰਟੀਆਂ 12 ਮਾਰਚ ਨੂੰ ਈ-ਨਿਲਾਮੀ ਸ਼ੁਰੂ ਕਰਨਗੀਆਂ ਅਤੇ ਇਹ ਨਿਲਾਮੀ 22 ਮਾਰਚ ਨੂੰ ਖਤਮ ਹੋਵੇਗੀ।