ਆਜ਼ਾਦ ਮੀਡੀਆ ਨੂੰ ਕਾਬੂ ਕਰਨ ਦੀ ਕੋਸ਼ਿਸ਼ : ਕਾਂਗਰਸ

0
371

ਨਵੀਂ ਦਿੱਲੀ : ਕਾਂਗਰਸ ਨੇ ਸਨਅਤਕਾਰ ਗੌਤਮ ਅਡਾਨੀ ਦੀ ਮਾਲਕੀ ਵਾਲੀ ਕੰਪਨੀ ਵੱਲੋਂ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ ਡੀ ਟੀ ਵੀ) ਨੂੰ ਐਕਵਾਇਰ ਕਰਨ ਸੰਬੰਧੀ ਖਬਰਾਂ ਦੇ ਮੱਦੇਨਜਰ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਦੋਸਤ ਦੀ ਮਾਲਕੀ ਵਾਲੀ ਕੰਪਨੀ ਦੀ ਕੋਸ਼ਿਸ਼ ਆਜ਼ਾਦ ਮੀਡੀਆ ਨੂੰ ਕਾਬੂ ਕਰਨ ਤੇ ਉਸ ਨੂੰ ਦਬਾਉਣ ਲਈ ਚੁੱਕਿਆ ਕਦਮ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾਪ੍ਰਧਾਨ ਮੰਤਰੀ ਦੇ ‘ਖਾਸ ਮਿੱਤਰ’ ਦੀ ਬਹੁਤ ਜ਼ਿਆਦਾ ਕਰਜ਼ਦਾਰ ਕੰਪਨੀ ਵੱਲੋਂ ਮਸ਼ਹੂਰ ਟੀ ਵੀ ਨਿਊਜ਼ ਨੈੱਟਵਰਕ ਨੂੰ ਗਲਤ ਤਰੀਕੇ ਨਾਲ ਕਬਜ਼ੇ ਵਿਚ ਲੈਣ ਦੀ ਖਬਰ ਆਰਥਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰੀਕਰਨ ਹੈ। ਉਨ੍ਹਾ ਦੋਸ਼ ਲਾਇਆ ਕਿ ਇਹ ਆਜ਼ਾਦ ਮੀਡੀਆ ਨੂੰ ਦਬਾਉਣ ਤੇ ਕਾਬੂ ਕਰਨ ਲਈ ਚੁੱਕਿਆ ਬੇਸ਼ਰਮੀ-ਭਰਿਆ ਕਦਮ ਹੈ।

LEAVE A REPLY

Please enter your comment!
Please enter your name here