ਨਵੀਂ ਦਿੱਲੀ : ਜੈਵੀਰ ਸ਼ੇਰਗਿੱਲ ਨੇ ਕਾਂਗਰਸ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੂੰ ਘੱਲੇ ਅਸਤੀਫੇ ਵਿਚ ਉਨ੍ਹਾ ਕਿਹਾ ਕਿ ਪਾਰਟੀ ਵਿਚ ਫੈਸਲੇ ਲੋਕਾਂ ਤੇ ਦੇਸ਼ ਦੇ ਹਿੱਤ ਵਿਚ ਨਹੀਂ ਲਏ ਜਾ ਰਹੇ, ਸਗੋਂ ਚਮਚਿਆਂ ਦੀ ਹੀ ਚੱਲ ਰਹੀ ਹੈ। ਜ਼ਮੀਨੀ ਹਕੀਕਤ ਨੂੰ ਅਣਗੌਲਿਆ ਜਾ ਰਿਹਾ ਹੈ। ਸ਼ੇਰਗਿੱਲ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਤੋਂ ਮਿਲਣ ਦਾ ਵਕਤ ਮੰਗ ਰਹੇ ਸੀ, ਪਰ ਨਹੀਂ ਮਿਲਿਆ। ਸ਼ੇਰਗਿੱਲ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਪ੍ਰੈੱਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ। ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਵੱਲੋਂ ਪਾਰਟੀ ਵੱਲੋਂ ਸੌਂਪੇ ਕੰਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸ਼ੇਰਗਿੱਲ ਦਾ ਅਸਤੀਫਾ ਸਾਹਮਣੇ ਆਇਆ ਹੈ।