ਸ਼ਾਹਕੋਟ (ਗਿਆਨ ਸੈਦਪੁਰੀ)
ਗੁਰਪਾਲ ਸਿੰਘ ਫਤਿਹਪੁਰੀ ਦੀ ਪਤਨੀ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦੀ ਭਰਜਾਈ, ਗੁਰਜੀਤ ਸਿੰਘ ਫਤਿਹਪੁਰੀ ਅਤੇ ਸੁਖਜੀਤ ਸਿੰਘ ਬਰਾੜ ਦੀ ਮਾਤਾ ਗੁਰਦੀਪ ਕੌਰ ਦਾ ਅੰਤਮ ਸੰਸਕਾਰ ਮੰਗਲਵਾਰ ਪਿੰਡ ਫਤਿਹਪੁਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਹ ਲੰਮੀ ਬਿਮਾਰੀ ਪਿੱਛੋਂ ਐਤਵਾਰ ਸਦਾ ਲਈ ਵਿਛੋੜਾ ਦੇ ਗਏ ਸਨ।ਉਨ੍ਹਾ ਦੇ ਅੰਤਮ ਸੰਸਕਾਰ ਮੌਕੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਜਥੇਦਾਰ ਰੇਸ਼ਮ ਸਿੰਘ ਰੇੜ੍ਹਵਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ ਰਾਏਪੁਰ, ਬਲਵੰਤ ਸਿੰਘ ਫਤਿਹਪੁਰੀ, ਜੁਗਰਾਜ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਧੰਜੂ, ਡਾ. ਕੁਲਦੀਪ ਸਿੰਘ ਸੰਧੂ, ਰਣਜੀਤ ਸਿੰਘ ਰਤਨਪਾਲ, ਸਾਰਾ ਫਤਿਹਪੁਰੀ ਪਰਵਾਰ, ਰਿਸ਼ਤੇਦਾਰ ਤੇ ਹੋਰ ਸੱਜਣ-ਮਿੱਤਰ ਹਾਜ਼ਰ ਸਨ। ਮਾਤਾ ਗੁਰਦੀਪ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਪੁੱਤਰਾਂ ਗੁਰਜੀਤ ਸਿੰਘ ਤੇ ਸੁਖਜੀਤ ਸਿੰਘ ਵੱਲੋਂ ਵਿਖਾਈ ਗਈ। ਮਾਤਾ ਗੁਰਦੀਪ ਕੌਰ ਦਾ ਅੰਗੀਠਾ 12 ਮਾਰਚ ਨੂੰ ਸੰਭਾਲਿਆ ਜਾਵੇਗਾ। ਮਾਤਾ ਗੁਰਦੀਪ ਕੌਰ ਨਮਿਤ ਅੰਤਮ ਅਰਦਾਸ 18 ਮਾਰਚ (ਮੰਗਲਵਾਰ) ਨੂੰ ਪਿੰਡ ਫਤਿਹਪੁਰ ਭੰਗਵਾਂ ਵਿਖੇ ਹੋਵੇਗੀ।