ਬੋਹਾ/ਬੁਢਲਾਡਾ (ਨਿਰੰਜਣ ਬੋਹਾ/ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਅਤੇ ਇਸਤਰੀ ਸਭਾ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ, ਜਿਨ੍ਹਾ ਦਾ ਲੰਘੀ 8 ਮਾਰਚ ਵਾਲੇ ਦਿਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਦਾ ਅੰਤਮ ਸੰਸਕਾਰ ਮੰਗਲਵਾਰ ਉਨ੍ਹਾ ਦੇ ਪਿੰਡ ਗਾਮੀਵਾਲਾ ਵਿਖੇ ਕੀਤਾ ਗਿਆ। ਅਗਾਂਹਵਧੂ ਜਥੇਬੰਦੀਆਂ ਦੇ ਲੋਕ ਵੱਡੇ ਕਾਫਲੇ ਦੇ ਰੂਪ ਵਿਚ ‘ਸ਼ਹੀਦ ਮਨਜੀਤ ਕੌਰ ਅਮਰ ਰਹੇ ਦੇ ਨਾਹਰੇ’ ਮਾਰਦੇ ਹੋਏ ਬੁਢਲਾਡਾ ਤੋਂ ਪਿੰਡ ਗਾਮੀਵਾਲਾ ਪੁੱਜੇ। ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਉਨ੍ਹਾ ਦੀ ਮਿ੍ਰਤਕ ਦੇਹ ’ਤੇ ਲਾਲ ਝੰਡਾ ਸੂਬਾ ਸਕੱਤਰ ਬੰਤ ਬਰਾੜ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਨਰਿੰਦਰ ਸੋਹਲ, ਦਲਜੀਤ ਕੌਰ ਅਰਸ਼ੀ, ਜ਼ਿਲ੍ਹਾ ਮਾਨਸਾ ਦੇ ਸਕੱਤਰ �ਿਸ਼ਨ ਚੌਹਾਨ ਤੇ ਬਲਾਕ ਸਕੱਤਰ ਵੇਦ ਪ੍ਰਕਾਸ਼ ਨੇ ਪਾਇਆ।
ਇਸ ਮੌਕੇ ਬੰਤ ਬਰਾੜ ਨੇ ਕਿਹਾ ਕਿ ਕਾਤਲਾਂ ਨੇ ਭਾਈ ਲਾਲੋਆਂ ਦੇ ਹੱਕ ਵਿਚ ਲੜਣ ਤੇ ਖੜ੍ਹਣ ਵਾਲੀ ਕਾਮਰੇਡ ਮਨਜੀਤ ਕੌਰ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਆਪਣੇ ਮਕਸਦ ਵਿਚ ਸਫਲ ਨਹੀਂ ਹੋਏ। ਉਸ ਨੂੰ ਮਾਰਨ ਵਾਲੇ ਲੋਕ ਨੈਤਿਕ ਤੌਰ ’ਤੇ ਆਪ ਮਰ ਗਏ ਹਨ, ਪਰ ਕਾਮਰੇਡ ਮਨਜੀਤ ਕੌਰ ਲੋਕਾਂ ਦੇ ਮਨਾਂ ਵਿਚ ਹਮੇਸ਼ਾ ਜਿਉਦੀ ਰਹੇਗੀ।
ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਆਪਣੇ ਭੇਜੇ ਸੰਦੇਸ਼ ਰਾਹੀਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਹਮੇਸ਼ਾ ਕਾਮਰੇਡ ਮਨਜੀਤ ਕੌਰ ਦੇ ਪਾਏ ਪੂਰਨਿਆਂ ’ਤੇ ਚਲਦੀ ਰਹੇਗੀ ।ਉਨ੍ਹਾ ਕਿਹਾ ਕਿ ਕਾਮਰੇਡ ਮਨਜੀਤ ਕੌਰ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਤੇ ਉਸ ਦੇ ਕਤਲ ਪਿੱਛੇ ਛੁਪੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨੰਗਾ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਜਸਵੰਤ ਸਿੰਘ ਬੀਰੋਕੇ, ਲੋਕ ਆਵਾਜ਼ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ, ਜ਼ਿਲ੍ਹਾ ਇਸਤਰੀ ਸਭਾ ਬਠਿੰਡਾ ਦੇ ਜਨਰਲ ਸਕੱਤਰ ਅੰਮਿ੍ਰਤ ਕੌਰ ਜੋਗਾ, ਸੀ. ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਦਲਿਓ, ਏਟਕ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਉੱਡਤ, ਸੀਤਾ ਰਾਮ ਗੋਬਿੰਦਪੁਰਾ, ਕਾਂਗਰਸ ਦੇ ਆਗੂ ਖੇਮ ਸਿੰਘ ਜਟਾਣਾ, ਬਲਾਕ ਬੁਢਲਾਡਾ ਦੇ ਪ੍ਰਧਾਨ ਤਰਨਜੀਤ ਸਿੰਘ ਚਾਹਲ, ਮੈਡੀਕਲ ਐਸੋਸੀਏਸ਼ਨ ਦੇ ਆਗੂ ਅਮਰੀਕ ਸਿੰਘ ਫਫੜੇ, ਜਗਨ ਨਾਥ ਬੋਹਾ, ਵੇਦ ਪ੍ਰਕਾਸ਼, ਅਸ਼ੋਕ ਲਾਕੜਾ, ਜਗਸੀਰ ਸਿੰਘ ਰਾਏਕੇ, ਦਲਜੀਤ ਮਾਨਸ਼ਾਹੀਆ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜੀਤ ਸਿੰਘ ਬੋਹਾ ਸਮੇਤ ਹਜ਼ਾਰਾਂ ਲੋਕਾਂ ਨੇ ਕਾਮਰੇਡ ਮਨਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।