ਲੁਧਿਆਣਾ : ਆਮਦਨ ਕਰ ਵਿਭਾਗ ਨੇ ਇਥੋਂ ਦੇ ਗੁਰਮੇਲ ਮੈਡੀਕਲ ਸਟੋਰਜ਼ ਨਾਲ ਸੰਬੰਧਤ 35 ਟਿਕਾਣਿਆਂ ’ਤੇ ਬੁੱਧਵਾਰ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ। ਆਮਦਨ ਕਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਵਿਭਾਗ ਦੇ ਪਿ੍ਰੰਸੀਪਲ ਡਾਇਰੈਕਟਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ।
ਇਹ ਛਾਪੇਮਾਰੀ 24 ਤੋਂ 36 ਘੰਟੇ ਜਾਰੀ ਰਹਿ ਸਕਦੀ ਹੈ, ਜਦੋਂ ਤੱਕ ਆਮਦਨ ਕਰ ਵਿਭਾਗ ਨੂੰ ਲੈਣ-ਦੇਣ ਦਾ ਸਾਰਾ ਹਿਸਾਬ ਨਹੀਂ ਮਿਲ ਜਾਂਦਾ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਸਿਆਸੀ ਹਸਤੀਆਂ ਨਾਲ ਮਿਲ ਕੇ ਵੱਡੇ ਨਿਵੇਸ਼ ਕੀਤੇ ਗਏ ਹਨ।