ਪਟਨਾ : ਨਿਤੀਸ਼ ਸਰਕਾਰ ਨੇ ਬੁੱਧਵਾਰ ਬਿਹਾਰ ਅਸੰਬਲੀ ਵਿਚ ਭਰੋਸੇ ਦਾ ਵੋਟ ਆਸਾਨੀ ਨਾਲ ਹਾਸਲ ਕਰ ਲਿਆ। ਹਾਕਮ ਧਿਰ ਨੇ ਵੋਟਿੰਗ ’ਤੇ ਜ਼ੋਰ ਦਿੱਤਾ ਤਾਂ ਭਾਜਪਾ ਸਦਨ ਵਿਚੋਂ ਵਾਕਆਊਟ ਕਰ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਰੋਸੇ ਦੇ ਮਤੇ ’ਤੇ ਬਹਿਸ ਦੌਰਾਨ ਭਾਜਪਾ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾਮੇਰੇ ਨਾਲ 7 ਪਾਰਟੀਆਂ ਹਨ ਤੇ ਅੱਠਵੀਂ (ਓਵੈਸੀ ਦੀ ਏ ਆਈ ਐੱਮ ਆਈ ਐੱਮ) ਨੇ ਵੀ ਹਮਾਇਤ ਦੇ ਦਿੱਤੀ ਹੈ। ਸਿਰਫ ਤੁਸੀਂ (ਭਾਜਪਾ) ਆਪੋਜ਼ੀਸ਼ਨ ਵਿਚ ਹੋ। ਜਦੋਂ ਭਾਜਪਾ ਵਿਧਾਇਕ ਨਾਅਰੇਬਾਜ਼ੀ ਕਰਦੇ ਵਾਕਆਊਟ ਕਰ ਰਹੇ ਸਨ ਤਾਂ ਮੁੱਖ ਮੰਤਰੀ ਨੇ ਕਿਹਾਭੱਜ ਗਏ।
ਨਿਤੀਸ਼ ਨੇ ਅੱਗੇ ਕਿਹਾਦਿੱਲੀ ਤੋਂ ਪ੍ਰਚਾਰ ਹੋ ਰਿਹਾ ਹੈ, ਕੋਈ ਕੰਮ ਨਹੀਂ ਹੋ ਰਿਹਾ। ਅਸੀਂ ਮਿਲ ਕੇ ਕੰਮ ਕਰਾਂਗੇ। ਉਨ੍ਹਾ ਭਾਜਪਾ ਤੋਂ ਪੁੱਛਿਆ ਕਿ ਆਜ਼ਾਦੀ ਵਿਚ ਤੁਹਾਡਾ ਕੀ ਯੋਗਦਾਨ ਹੈ। ਉਨ੍ਹਾ ਕਿਹਾ ਕਿ ਇਕ-ਇਕ ਪਿੰਡ ਤੇ ਇਕ-ਇਕ ਘਰ ਵਿਚ ਉਹ ਆਪਣੀ ਗੱਲ ਰੱਖਣਗੇ। ਚਾਹੇ ਭਾਜਪਾ ਜਿੰਨਾ ਮਰਜ਼ੀ ਕੂੜ-ਪ੍ਰਚਾਰ ਕਰੇ, ਸੱਚਾਈ ਉਨ੍ਹਾ ਦੇ ਨਾਲ ਹੈ। ਭਾਜਪਾ ਸਮਾਜ ਵਿਚ ਝਗੜਾ ਕਰਾਉਣਾ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਦੇ ਪਰਖਚੇ ਉਡਾਉਦਿਆਂ ਕਿਹਾ ਕਿ ਜਿੱਥੇ ਭਾਜਪਾ ਹਾਰਦੀ ਹੈ, ਉਥੇ ਆਪਣੇ ਤਿੰਨ ਜਵਾਈ (ਸੀ ਬੀ ਆਈ, ਈ ਡੀ ਤੇ ਇਨਕਮ ਟੈਕਸ) ਅੱਗੇ ਕਰ ਦਿੰਦੀ ਹੈ। ਤੇਜਸਵੀ 30 ਮਿੰਟ ਬੋਲੇ। ਇਸ ਦੌਰਾਨ ਭਾਜਪਾ ਵਿਧਾਇਕ ਰੌਲਾ ਪਾਉਦੇ ਰਹੇ, ਜਦਕਿ ਨਿਤੀਸ਼ ਮੁਸਕਰਾਉਦੇ ਰਹੇ। ਤੇਜਸਵੀ ਨੇ ਕਿਹਾਅੱਜ ਜਿਸ ਮਾਲ ਨੂੰ ਮੇਰਾ ਦੱਸ ਕੇ ਸੀ ਬੀ ਆਈ ਰੇਡ ਕਰ ਰਹੀ ਹੈ, ਉਹ ਮੇਰਾ ਹੈ ਹੀ ਨਹੀਂ, ਉਹ ਹਰਿਆਣਾ ਦੇ ਭਿਵਾਨੀ ਦੇ �ਿਸ਼ਨ ਕੁਮਾਰ ਦਾ ਹੈ। ਇਸ ਦਾ ਉਦਘਾਟਨ ਭਾਜਪਾ ਦੇ ਸਾਂਸਦ ਨੇ ਕੀਤਾ ਸੀ। ਉਨ੍ਹਾ ਕਿਹਾਭਾਜਪਾ ਨਾਲ ਹੱਥ ਮਿਲਾ ਲਓ ਤਾਂ ਹਰੀਸ਼ ਚੰਦਰ, ਹੱਥ ਨਾ ਮਿਲਾਓ ਤਾਂ ਬਲਾਤਕਾਰੀ, ਅਪਰਾਧੀ ਤੇ ਭਿ੍ਰਸ਼ਟਾਚਾਰੀ।
ਤੇਜਸਵੀ ਨੇ ਕਿਹਾਲਾਲੂ ਜੀ ਪਹਿਲੇ ਰੇਲ ਮੰਤਰੀ ਸਨ, ਜਿਨ੍ਹਾਂ ਰੇਲਵੇ ਨੂੰ ਘਾਟੇ ਵਿਚੋਂ ਕੱਢ ਕੇ ਫਾਇਦੇ ਵਿਚ ਲਿਆਂਦਾ। ਜਿਸ ਨੇ ਦੇਸ਼ ਨੂੰ ਫਾਇਦਾ ਪਹੁੰਚਾਇਆ, ਉਸ ’ਤੇ ਛਾਪੇ ਪੈ ਰਹੇ ਹਨ ਤੇ ਜੋ ਦੇਸ਼ ਦੀ ਸੰਪਤੀ ਵੇਚ ਰਿਹਾ ਹੈ, ਉਸ ਨੂੰ ਕੋਈ ਕੁਝ ਨਹੀਂ ਕਹਿ ਰਿਹਾ। ਉਹ (ਤੇਜਸਵੀ) ਹਨੀਮੂਨ ’ਤੇ ਗਏ ਤਾਂ ਲੁਕਆਊਟ ਨੋਟਿਸ। ਲੱਖਾਂ ਹਜ਼ਾਰਾਂ ਕਰੋੜ ਲੈ ਕੇ ਭੱਜਣ ਵਾਲੇ ਮੇਹੁਲ ਚੋਕਸੀ, ਨੀਰਵ ਮੋਦੀ ਖਿਲਾਫ ਕੁਝ ਨਹੀਂ। ਭਾਜਪਾ ਆਗੂ ਤਾਰਕਿਸ਼ੋਰ ਦੇ ਰਨਆਊਟ ਵਾਲੇ ਬਿਆਨ ’ਤੇ ਤੇਜਸਵੀ ਨੇ ਕਿਹਾਅਸੀਂ �ਿਕਟਰ ਹਾਂ। ਇਹ ਜੋ ਨਵੀਂ ਜੋੜੀ (ਨਿਤੀਸ਼-ਤੇਜਸਵੀ) ਹੈ ਨਾ, ਇਹ ਧਮਾਲ ਮਚਾਉਣ ਵਾਲੀ ਹੈ। ਨੈਵਰ ਐਂਡਿੰਗ ਇਨਿੰਗ ਖੇਡਾਂਗੇ। ਅਸਲ ਵਿਚ ਇਨ੍ਹਾਂ ਨੂੰ 2024 ਦਾ ਡਰ ਹੈ। ਇਹ ਡਰਦੇ ਹਨ ਕਿ ਅਸੀਂ ਇਕਜੁਟ ਹੋਏ ਤਾਂ ਭਾਜਪਾ ਦਾ ਸਫਾਇਆ ਹੋ ਜਾਵੇਗਾ। ਜੇ ਪੀ ਨੱਢਾ ਖੇਤਰੀ ਪਾਰਟੀਆਂ ਖਤਮ ਕਰਨ ਦੀ ਗੱਲ ਕਰਦੇ ਹਨ, ਪਰ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਉਨ੍ਹਾਂ ਨੂੰ ਪਛਾੜਨਗੀਆਂ।
ਜੰਗਲ ਰਾਜ ਬਾਰੇ ਤੇਜਸਵੀ ਨੇ ਕਿਹਾਇਹ ਬੇਚੈਨ ਹਨ। ਮੈਂ ਭਾਜਪਾਈਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹਾ ਕਿਹੜਾ ਤਲਿੱਸਮ ਹੈ ਕਿ ਇਹ ਸੱਤਾ ਵਿਚ ਰਹਿੰਦੇ ਹਨ ਤਾਂ ਮੰਗਲ ਰਾਜ ਰਹਿੰਦਾ ਹੈ ਤੇ ਆਊਟ ਹੁੰਦਿਆਂ ਜੰਗਲ ਰਾਜ ਆ ਜਾਂਦਾ ਹੈ। ਬਿਹਾਰ ਲਈ ਇਹ ਗਾਲ ਹੈ। ਇਥੇ ਕੀ ਅਸੀਂ ਜਾਨਵਰ ਬੈਠੇ ਹਾਂ। ਕੀ ਬਿਹਾਰ ਦੇ 13 ਕਰੋੜ ਲੋਕ ਜਾਨਵਰ ਹਨ।
ਸਵੇਰੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੈ ਕੁਮਾਰ ਸਿਨਹਾ ਨੇ ਆਪਣੇ ਖਿਲਾਫ ਪੇਸ਼ ਬੇਭਰੋਸਗੀ ਮਤੇ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਦਨ ’ਚ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਫਿਰ ਭਾਜਪਾ ਨੇਤਾ ਸਿਨਹਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਹੰਗਾਮੇ ਦੌਰਾਨ ਭਗਵੇਂ ਵਸਤਰ ਪਹਿਨੇ ਸਿਨਹਾ ਤੇ ਭਾਜਪਾ ਵਿਧਾਇਕ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਂਦੇ ਹੋਏ ਸਦਨ ਵਿਚੋਂ ਬਾਹਰ ਆ ਗਏ।