ਪੰਜਾਬ ਕਾਂਗਰਸ ਦੀ ਅੱਜ ਦਿੱਲੀ ’ਚ ਬੈਠਕ

0
12

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਅਹਿਮ ਬੈਠਕ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੂਪੇਸ਼ ਬਘੇਲ ਨੇ 13 ਮਾਰਚ ਨੂੰ ਦਿੱਲੀ ਵਿੱਚ ਸੱਦੀ ਹੈ। ਇਸ ਵਿੱਚ ਪੰਜਾਬ ਕਾਂਗਰਸ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਬੈਠਕ ਵਿੱਚ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਸਿਆਸੀ ਮੰਥਨ ਹੋਵੇਗਾ। ਬੈਠਕ ਵਿੱਚ ਕਾਂਗਰਸੀ ਨੇਤਾਵਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਵੀ ਤਾੜਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਸ਼ੇਅਰ ਬਾਜ਼ਾਰ ਦਾ ਡਿੱਗਣਾ ਜਾਰੀ
ਮੁੰਬਈ : ਆਲਮੀ ਆਰਥਕ ਮੰਦੀ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਆਈ ਟੀ, ਟੈਲੀਕਾਮ ਅਤੇ ਰੀਅਲਟੀ ਸ਼ੇਅਰਾਂ ਵਿੱਚ ਭਾਰੀ ਵਿਕਰੀ ਦਬਾਅ ਕਾਰਨ ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਦਰਮਿਆਨ ਗਿਰਾਵਟ ਨਾਲ ਬੰਦ ਹੋਏ। 30 ਸ਼ੇਅਰਾਂ ਵਾਲਾ ਸੈਂਸੈਕਸ 72.56 ਅੰਕ ਡਿੱਗ ਕੇ 74,029.76 ’ਤੇ ਬੰਦ ਹੋਇਆ। ਇੱਕ ਵਾਰ 73,598.16 ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਨਿਫਟੀ 27.40 ਅੰਕ ਡਿੱਗ ਕੇ 22,470.50 ’ਤੇ ਬੰਦ ਹੋਇਆ।