ਯੂਰਪੀ ਯੂਨੀਅਨ ਵੀ ਟਰੰਪ ਨੂੰ ਠੋਕਵਾਂ ਜਵਾਬ ਦੇਣ ਲਈ ਤਿਆਰ

0
10

ਬ੍ਰਸੱਲਜ਼ : ਯੂਰਪੀਅਨ ਯੂਨੀਅਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਹਿਲੀ ਅਪ੍ਰੈਲ ਤੋਂ ਅਧਿਕਾਰਤ ਤੌਰ ’ਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ’ਤੇ ਟੈਕਸ 25 ਫੀਸਦੀ ਤੱਕ ਵਧਾਏ ਜਾਣ ਤੋਂ ਬਾਅਦ ਬੁੱਧਵਾਰ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾਜਿਵੇਂ ਕਿ ਅਮਰੀਕਾ 28 ਅਰਬ ਡਾਲਰ ਦੇ ਟੈਕਸ ਲਗਾ ਰਿਹਾ ਹੈ, ਅਸੀਂ 26 ਅਰਬ ਯੂਰੋ (28 ਅਰਬ ਅਮਰੀਕੀ ਡਾਲਰ) ਦੇ ਜਵਾਬੀ ਉਪਾਅ ਲਾਗੂ ਕਰ ਰਹੇ ਹਾਂ। ਕਮਿਸ਼ਨ 27 ਮੈਂਬਰ ਦੇਸ਼ਾਂ ਵੱਲੋਂ ਵਪਾਰ ਅਤੇ ਵਪਾਰਕ ਟਕਰਾਵਾਂ ਦਾ ਪ੍ਰਬੰਧਨ ਕਰਦਾ ਹੈ। ਵਾਨ ਡੇਰ ਲੇਅਨ ਨੇ ਕਿਹਾਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ, ਸਾਡਾ ਪੱਕਾ ਵਿਸ਼ਵਾਸ ਹੈ ਕਿ ਭੂ-ਰਾਜਨੀਤਕ ਅਤੇ ਆਰਥਕ ਅਨਿਸ਼ਚਿਤਤਾਵਾਂ ਨਾਲ ਭਰੀ ਦੁਨੀਆ ਵਿੱਚ ਸਾਡੀਆਂ ਅਰਥਵਿਵਸਥਾਵਾਂ ’ਤੇ ਟੈਕਸਾਂ ਦਾ ਬੋਝ ਪਾਉਣਾ ਸਾਡੇ ਸਾਂਝੇ ਹਿੱਤ ਵਿੱਚ ਨਹੀਂ ਹੈ। ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾ ਦੇ ਟੈਕਸ ਅਮਰੀਕੀ ਫੈਕਟਰੀਆਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ, ਪਰ ਵੌਨ ਡੇਰ ਲੇਅਨ ਨੇ ਕਿਹਾਨੌਕਰੀਆਂ ਦਾਅ ’ਤੇ ਲੱਗੀਆਂ ਹੋਈਆਂ ਹਨ, ਯੂਰਪ ਅਤੇ ਅਮਰੀਕਾ ਵਿੱਚ ਕੀਮਤਾਂ ਵਧਣਗੀਆਂ।
ਯੂਰਪੀ ਸਟੀਲ ਕੰਪਨੀਆਂ ਘਾਟੇ ਲਈ ਤਿਆਰ ਹੋ ਰਹੀਆਂ ਹਨ। ਯੂਰੋਫਰ ਯੂਰਪੀ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਹੈਨਰਿਕ ਐਡਮ ਨੇ ਪਿਛਲੇ ਮਹੀਨੇ ਕਿਹਾ ਸੀਇਹ ਯੂਰਪੀ ਸਟੀਲ ਉਦਯੋਗ ਦੀ ਸਥਿਤੀ ਨੂੰ ਹੋਰ ਵੀ ਵਿਗਾੜੇਗਾ। ਯੂਰਪੀ ਯੂਨੀਅਨ 37 ਲੱਖ ਟਨ ਤੱਕ ਸਟੀਲ ਨਿਰਯਾਤ ਗੁਆ ਸਕਦਾ ਹੈ। ਅਮਰੀਕਾ ਯੂਰਪੀ ਯੂਨੀਅਨ ਦੇ ਸਟੀਲ ਉਤਪਾਦਕਾਂ ਲਈ ਦੂਜਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜੋ ਕਿ ਕੁੱਲ ਯੂਰਪੀ ਯੂਨੀਅਨ ਦੇ ਸਟੀਲ ਨਿਰਯਾਤ ਦਾ 16 ਫੀਸਦੀ ਹੈ। ਇਨ੍ਹਾਂ ਨਿਰਯਾਤਾਂ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਗੁਆਉਣ ਦੀ ਭਰਪਾਈ ਯੂਰਪੀ ਯੂਨੀਅਨ ਦੇ ਦੂਜੇ ਬਾਜ਼ਾਰਾਂ ਨੂੰ ਨਿਰਯਾਤ ਦੁਆਰਾ ਨਹੀਂ ਕੀਤੀ ਜਾ ਸਕਦੀ।