ਮਨਜੀਤ ਗਾਮੀਵਾਲਾ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ

0
11

ਮਾਨਸਾ/ਬੋਹਾ (ਆਤਮਾ ਸਿੰਘ ਪਮਾਰ/ ਨਿਰੰਜਣ ਬੋਹਾ)-ਕਿਰਤੀਆਂ, ਦੱਬੇ-ਕੁਚਲੇ ਅਤੇ ਲਤਾੜੇ ਵਰਗ ਦੀ ਆਵਾਜ਼ ਸੀ ਪੀ ਆਈ ਦੀ ਨਿਧੜਕ, ਨਿੱਡਰ ਤੇ ਜੁਝਾਰੂ ਆਗੂ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਵਾਲਾ, ਜਿਹਨਾ ਦਾ 8 ਮਾਰਚ ਨੂੰ ਕਸਬਾ ਬੋਹਾ ਵਿਖੇ ਕਤਲ ਕਰ ਦਿੱਤਾ ਗਿਆ ਸੀ, ਉਹਨਾਂ ਨਮਿਤ ਸ਼ਰਧਾਂਜਲੀ ਸਮਾਗਮ ਤੇ ਅੰਤਮ ਅਰਦਾਸ 16 ਮਾਰਚ (ਐਤਵਾਰ) ਨੂੰ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਗਾਮੀਵਾਲਾ ਵਿਖੇ ਹੋਵੇਗੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਕਿਹਾ ਕਿ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਏਟਕ ਦੇ ਸੂਬਾ ਜਨਰਲ ਸਕੱਤਰ ਤੇ ਕੌਮੀ ਕੌਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ, ਦਲਜੀਤ ਕੌਰ ਅਰਸ਼ੀ, ਜ਼ਿਲ੍ਹਾ, ਬਲਾਕ ਲੀਡਰਸ਼ਿਪ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ, ਕਿਸਾਨ, ਮਜ਼ਦੂਰ, ਔਰਤ ਜਥੇਬੰਦੀਆਂ, ਜਨਤਕ, ਜਮਹੂਰੀ ਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਕਮਿਊਨਿਸਟ ਆਗੂ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।