ਜਲੰਧਰ ’ਚ ਨਰਸ ਕਤਲ, ਦੂਜੀ ਗੰਭੀਰ ਜ਼ਖਮੀ

0
280

ਜਲੰਧਰ : ਵੀਰਵਾਰ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਥਾਣਾ ਨੰ-6 ਨੇੜੇ ਸੰਘਾ ਚੌਕ ਕੋਲ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਹੋਸਟਲ ਦੀ ਤੀਜੀ ਮੰਜ਼ਲ ’ਤੇ ਦੋ ਨੌਜਵਾਨ ਤਲਵਾਰਾਂ ਲੈ ਕੇ ਦਾਖਲ ਹੋਏ ਅਤੇ ਨਰਸਾਂ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਬਲਜਿੰਦਰ ਕੌਰ ਵਾਸੀ ਬਿਆਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਫਗਵਾੜਾ ਦੀ ਜੋਤੀ ਗੰਭੀਰ ਜ਼ਖਮੀ ਹੋ ਗਈ। ਹਮਲੇ ਦੇ ਕਾਰਨਾਂ ਦਾ ਫੌਰੀ ਤੌਰ ’ਤੇ ਪਤਾ ਨਹੀਂ ਲੱਗਿਆ, ਪਰ ਪੁਲਸ ਨੂੰ ਇਹ ਪ੍ਰੇਮ ਸੰਬੰਧ ਜਾਂ ਨਿੱਜੀ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ। ਹਮਲਾਵਰਾਂ ਦੀ ਪਛਾਣ ਲਈ ਹਸਪਤਾਲ ਅਤੇ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਸਨ।

LEAVE A REPLY

Please enter your comment!
Please enter your name here