ਮਾਨ ਤੇ ਕੇਜਰੀਵਾਲ ਦੀ ‘ਲੋਕ ਮਿਲਣੀ’

0
7

ਲੁਧਿਆਣਾ (ਰਾਜ ਸਿੰਗਲਾ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਲੁਧਿਆਣਾ ਪੱਛਮੀ ਹਲਕੇ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਸ ਵਿੱਚ ਜਵਾਹਰ ਨਗਰ ਕੈਂਪ ਅਤੇ ਹੈਬੋਵਾਲ ਵਿਖੇ ਪ੍ਰੋਗਰਾਮ ਸ਼ਾਮਲ ਸਨ। ਇਸ ਮੌਕੇ ਲੁਧਿਆਣਾ ਪੱਛਮੀ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੰਜੀਵ ਅਰੋੜਾ ਵੀ ਮੌਜੂਦ ਸਨ।
ਮਾਨ ਨੇ ਕਿਹਾ ਕਿ ਪੰਜਾਬ ਨਸ਼ਿਆਂ ਵਿਰੁੱਧ ਜੰਗ ਦਾ ਗਵਾਹ ਬਣ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਈ। ਪਹਿਲੀ ਵਾਰ ਬੁਲਡੋਜ਼ਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹ ਰਹੇ ਹਨ। ਵੱਡੇ ਪੱਧਰ ’ਤੇ ਗਿ੍ਰਫਤਾਰੀਆਂ ਪਾਕਿਸਤਾਨ ਨੂੰ ਝਟਕਾ ਦੇ ਰਹੀਆਂ ਹਨ, ਕਿਉਂਕਿ ਉਨ੍ਹਾਂ ਦੇ ਡਰੋਨਾਂ ਨੂੰ ਹੁਣ ਪੰਜਾਬ ਵਿੱਚ ਕੋਈ ਨਹੀਂ ਲੱਭ ਰਿਹਾ।
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂ ਆਪਣੇ-ਆਪ ਨੂੰ ਅਮੀਰ ਬਣਾਉਣ ਵਿੱਚ ਰੁਝੇ ਰਹੇ, ਜਦਕਿ ‘ਆਪ’ ਸਰਕਾਰ ਭਿ੍ਰਸ਼ਟਾਚਾਰ ਨੂੰ ਖਤਮ ਕਰ ਰਹੀ ਹੈ। ਅਰੋੜਾ ਨੇ ਆਪਣੇ ਐੱਮ ਪੀ ਫੰਡ ਵਿੱਚੋਂ ਹੈਬੋਵਾਲ ਦੇ ਇੱਕ ਸਕੂਲ ਲਈ ਮੌਕੇ ’ਤੇ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ।