ਗ੍ਰਨੇਡ ਸੁੱਟਣ ਵਾਲਾ ਮੁਕਾਬਲੇ ’ਚ ਜ਼ਖਮੀ

0
29

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)-ਪਿੰਡ ਰਾਏਪੁਰ ਰਸੂਲਪੁਰ ਵਿਖੇ ਯੂਟਿਊਬਰ ਰੋਜ਼ਰ ਸੰਧੂ ਦੇ ਘਰ ’ਤੇ ਗ੍ਰਨੇਡ ਹਮਲਾ ਕਰਨ ਵਾਲਾ ਮੁਲਜ਼ਮ ਹਾਰਦਿਕ ਕੰਬੋਜ (21) ਪੁਲਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ।
ਪੁਲਸ ਨੇ ਉਸ ਨੂੰ ਸੋਮਵਾਰ ਦੇਰ ਸ਼ਾਮ ਯਮੁਨਾਨਗਰ ਦੇ ਇੱਕ ਪਿੰਡ ਤੋਂ ਗਿ੍ਰਫਤਾਰ ਕੀਤਾ ਸੀ ਤੇ ਜਦੋਂ ਹਥਿਆਰ ਬਰਾਮਦਗੀ ਲਈ ਜਲੰਧਰ ਦੇ ਪਿੰਡ ਰਾਏਪੁਰ ਬੱਲਾਂ ਲੈ ਕੇ ਗਈ ਤਾਂ ਉਸ ਨੇ ਹਥਿਆਰ ਆਪਣੇ ਹੱਥ ਵਿਚ ਲੈਂਦਿਆਂ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਉਸ ਦੇ ਲੱਤ ਵਿਚ ਗੋਲੀ ਲੱਗੀ। ਉਹ ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹੈ।