ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਪੰਜਾਬ ਕੰਟਰੋਲ ਕਮਿਸ਼ਨ ਦੇ ਮੈਂਬਰ, ਤਹਿਸੀਲ ਬੁਢਲਾਡਾ ਦੇ ਸਕੱਤਰ ਅਤੇ ਉੱਘੇ ਸਮਾਜ ਸੇਵੀ ਵੇਦ ਪ੍ਰਕਾਸ਼ ਸਾਬਕਾ ਕੌਂਸਲਰ ਦੀ ਜੀਵਨ ਸਾਥਣ ਬੀਬੀ ਸੁਨੀਤਾ ਰਾਣੀ, ਜਿਨ੍ਹਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 23 ਮਾਰਚ ਨੂੰ ਬਾਅਦ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਸ੍ਰੀ ਭਵਨ ਸਾਹਮਣੇ ਪੰਚਾਇਤੀ ਗਊਸ਼ਾਲਾ ਪੁਰਾਣੀ ਮੰਡੀ ਬੁਢਲਾਡਾ ਵਿਖੇ ਪਵੇਗਾ।
ਦੁੱਖ ਦੀ ਘੜੀ ਵਿੱਚ ਵੇਦ ਪ੍ਰਕਾਸ਼ ਅਤੇ ਉਨ੍ਹਾ ਦੇ ਪਰਵਾਰ ਨਾਲ ਸ਼ਰੀਕ ਹੁੰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਪੰਜਾਬ ਇਸਤਰੀ ਸਭਾ ਦੀ ਸੂਬਾਈ ਆਗੂ ਦਲਜੀਤ ਕੌਰ ਅਰਸ਼ੀ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਦਲਿਓ ਐਡਵੋਕੇਟ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ, ਏਟਕ ਦੇ ਆਗੂ ਜਗਸੀਰ ਸਿੰਘ ਰਾਏਕੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਹਰਦਿਆਲ ਸਿੰਘ ਦਾਤੇਵਾਸ, ਮਾਸਟਰ ਰਘੁਨਾਥ ਸਿੰਗਲਾ, ਮਾਸਟਰ ਅਵਤਾਰ ਸਿੰਘ, ਪਵਨ ਸ਼ਰਮਾ ਆਦਿ ਨੇ ਬੀਬੀ ਸੁਨੀਤਾ ਰਾਣੀ ਦੇ ਅਚਾਨਕ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਰਸ਼ੀ ਨੇ ਕਿਹਾ ਕਿ ਬੀਬੀ ਜੀ ਦਾ ਪਾਰਲੀਮਾਨੀ ਅਤੇ ਜਨਤਕ ਸੰਘਰਸ਼ਾਂ ਸਮੇਤ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ।




