ਮਕਬੂਲ ਫਿਦਾ ਹੁਸੈਨ ਦੀ ਕਿਰਤ ‘ਗਰਾਮ ਯਾਤਰਾ’ 118 ਕਰੋੜ ’ਚ ਵਿਕੀ

0
12

ਨਵੀਂ ਦਿੱਲੀ : ਮਰਹੂਮ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਦੀ 1950 ਦੇ ਦਹਾਕੇ ਦੀ ਪੇਂਟਿੰਗ ‘ਗਰਾਮ ਯਾਤਰਾ’ 118 ਕਰੋੜ ਰੁਪਏ ਤੋਂ ਵੱਧ ਵਿੱਚ ਨੀਲਾਮ ਹੋਈ ਹੈ। ਇਸ ਨੇ ਆਧੁਨਿਕ ਭਾਰਤੀ ਕਲਾ ਦੀ ਸਭ ਤੋਂ ਮਹਿੰਗੀ ਕਿਰਤ ਦਾ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਨਿਊ ਯਾਰਕ ਵਿੱਚ 19 ਮਾਰਚ ਨੂੰ �ਿਸਟੀ ਨੀਲਾਮਘਰ ਵਿੱਚ ਇਸ ਨੇ ਅੰਮਿ੍ਰਤਾ ਸ਼ੇਰਗਿੱਲ ਦੀ 1937 ਦੀ ‘ਦੀ ਸਟੋਰੀ ਟੈਲਰ’ ਨਾਲੋਂ ਲਗਭਗ ਦੁੱਗਣੀ ਕੀਮਤ ਹਾਸਲ ਕੀਤੀ ਹੈ। ਅੰਮਿ੍ਰਤਾ ਦੀ ਕਿਰਤ ਨੇ ਮੁੰਬਈ ਵਿੱਚ 2023 ਵਿੱਚ ਹੋਈ ਨਿਲਾਮੀ ’ਚ ਲਗਭਗ 61.8 ਕਰੋੜ ਰੁਪਏ ਵੱਟੇ ਸਨ। ‘ਗਰਾਮ ਯਾਤਰਾ’ ਦਾ ਅਰਥ ‘ਪਿੰਡ ਦੀ ਤੀਰਥ ਯਾਤਰਾ’ ਹੈ, ਜਿਸ ਨੂੰ ਹੁਸੈਨ ਦੀਆਂ ਕਿਰਤਾਂ ਦੀ ਨੀਂਹ ਮੰਨਿਆ ਜਾਂਦਾ ਹੈ ਅਤੇ ਇਹ ਕਿਰਤ ਆਜ਼ਾਦ ਹੋਏ ਨਵੇਂ ਰਾਸ਼ਟਰ ਦੀ ਵਿਵਧਤਾ ਤੇ ਗਤੀਸ਼ੀਲਤਾ ਨੂੰ ਦਰਸਾਉਦੀ ਹੈ। ਹੁਸੈਨ ਨੇ ਇਹ ਪੇਂਟਿੰਗ 1954 ਵਿੱਚ ਬਣਾਈ ਸੀ।