ਖੱਬੀਆਂ ਪਾਰਟੀਆਂ ਵੱਲੋਂ ਅੱਜ ਖਟਕੜ ਕਲਾਂ ’ਚ ਸ਼ਹੀਦੀ ਕਾਨਫਰੰਸ

0
6

ਬੰਗਾ/ਸ਼ਾਹਕੋਟ (ਅਵਤਾਰ ਕਲੇਰ/ਗਿਆਨ ਸੈਦਪੁਰੀ)
ਭਾਰਤ ਦੀ ਆਜ਼ਾਦੀ ਦੇ ਕੌਮੀ ਹੀਰੋ, ਨੌਜਵਾਨਾਂ ਦੇ ਰਾਹ-ਦਸੇਰਾ, ਮਾਰਕਸਵਾਦੀ ਵਿਚਾਰਧਾਰਾ ਦੇ ਆਗੂ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਸੀ ਪੀ ਆਈ ਅਤੇ ਸੀ ਪੀ ਆਈ ਐੱਮ ਵੱਲੋਂ ਸਾਂਝੀ ਕਾਨਫਰੰਸ ਖਟਕੜ ਕਲਾਂ ਵਿਖੇ 23 ਮਾਰਚ ਨੂੰ ਕੀਤੀ ਜਾਵੇਗੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ ਅਤੇ ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਕਾਨਫਰੰਸ ਨੂੰ ਸੀ ਪੀ ਆਈ ਦੇ ਕੌਮੀ ਸਕੱਤਰੇਤ ਮੈਂਬਰ ਡਾ. ਕੇ ਨਰਾਇਣਾ ਤੇ ਰਾਜ ਸਭਾ ਮੈਂਬਰ ਪੀ ਪੀ ਸੁਨੀਰ, ਸੂਬਾ ਸਕੱਤਰ ਬੰਤ ਸਿੰਘ ਬਰਾੜ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਰਾਮ ਸਿੰਘ ਨੂਰਪੁਰੀ ਪ੍ਰਧਾਨ ਮਜ਼ਦੂਰ ਯੂਨੀਅਨ, ਮਹਾਂ ਸਿੰਘ ਰੋੜੀ ਤੇ ਦਰਸ਼ਨ ਸਿੰਘ ਮੱਟੂ ਸੰਬੋਧਨ ਕਰਨਗੇ। ਮਾਨਵਤਾ ਕਲਾ ਮੰਚ ਨਗਰ ਵੱਲੋਂ ਕੋਰੀਓਗਰਾਫੀਆਂ ਅਤੇ ਇਨਕਲਾਬੀ ਨਾਟਕ ਖੇਡੇ ਜਾਣਗੇ।ਇਸ ਮੌਕੇ ਪਰਮਿੰਦਰ ਮੇਨਕਾ ਬਲਾਚੌਰ, ਹੁਸਨ ਸਿੰਘ ਮਾਂਗਟ, ਕੁਲਦੀਪ ਝਿੰਗੜ, ਜਸਵਿੰਦਰ ਸਿੰਘ ਭੰਗਲ, ਗੁਰਦੀਪ ਗੁਲਾਟੀ ਤੇ ਅਮਰਜੀਤ ਮੇਹਲੀ ਆਦਿ ਮੌਜੂਦ ਸਨ। ਕਾਨਫਰੰਸ ਵਿੱਚ ਜਮਹੂਰੀਅਤ ਬਚਾਓ ਤੇ ਸੰਵਿਧਾਨ ਬਚਾਓ ਨਾਅਰੇ ਤਹਿਤ 23 ਮਾਰਚ ਤੋਂ ਡਾ. ਭੀਮ ਰਾਓ ਅੰਬੇਡਕਰ ਦੇ 14 ਅਪ੍ਰੈਲ ਨੂੰ ਜਨਮ ਦਿਨ ਤੱਕ ਸੀ ਪੀ ਆਈ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਰੈਲੀਆਂ ਤੇ ਮੁਜ਼ਾਹਰੇ ਸ਼ਾਮਲ ਹੋਣਗੇ।