ਮੁਹਾਲੀ : ਇਥੋਂ ਦੇ ਸੈਕਟਰ-88 ਵਿਚ ਵਿਜੀਲੈਂਸ ਅਧਿਕਾਰੀਆਂ ਨੇ ਵੀਰਵਾਰ ਪੰਜਾਬ ਪੁਲਸ ਦੇ ਏ ਆਈ ਜੀ ਆਸ਼ੀਸ਼ ਕਪੂਰ ਦੀ ਕੋਠੀ ਦੀ ਪੈਮਾਇਸ਼ ਕੀਤੀ ਤੇ ਸੰਪਤੀ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਕੋਠੀ ਦੀ ਵੀਡੀਓਗ੍ਰਾਫੀ ਵੀ ਕੀਤੀ। ਕੋਠੀ ਵਿਚ ਮੌਜੂਦ ਆਸ਼ੀਸ਼ ਕਪੂਰ ਨੇ ਦੱਸਿਆ ਕਿ ਉਨ੍ਹਾ ਪ੍ਰਾਵੀਡੈਂਟ ਫੰਡ ਤੇ ਹੋਰਨਾਂ ਜਾਇਜ਼ ਵਸੀਲਿਆਂ ਨਾਲ ਕੋਠੀ ਬਣਾਈ ਹੈ। ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਇਸ ਵੇਲੇ ਕਪੂਰ ਸ਼ਾਹਪੁਰ ਕੰਡੀ ਵਿਚ ਬਤੌਰ ਕਮਾਂਡੈਂਟ ਤਾਇਨਾਤ ਹਨ।