ਇਸਲਾਮਾਬਾਦ : ਕੋਕ ਸਟੂਡੀਓ ਸੀਰੀਅਲ ਵਿਚ ਮਸ਼ਹੂਰ ਗੀਤ ‘ਕਾਨਾ ਯਾਰੀ’ ਗਾਉਣ ਵਾਲਾ ਬਲੋਚੀ ਗਾਇਕ ਵਹਾਬ ਅਲੀ ਬੁਗਤੀ ਹੜ੍ਹਾਂ ਕਾਰਨ ਬੇਘਰ ਹੋ ਗਿਆ ਹੈ। ਕਿਸੇ ਵੱਲੋਂ ਉਸ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਉਸ ਦੇ ਦੀਵਾਨੇ ਉਸ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਨਸੀਰਾਬਾਦ ਦੇ ਵਹਾਬ ਦੀ ਜ਼ਿੰਦਗੀ ਅੱਛੀ-ਖਾਸੀ ਚੱਲ ਰਹੀ ਸੀ, ਪਰ ਹੜ੍ਹਾਂ ਨੇ ਉਸ ਨੂੰ ਬਰਬਾਦ ਕਰ ਦਿੱਤਾ। ਤਸਵੀਰਾਂ ਵਿਚ ਉਸ ਦਾ ਪਰਵਾਰ ਸੜਕ ’ਤੇ ਨਜ਼ਰ ਆ ਰਿਹਾ ਹੈ।
ਵਹਾਬ ਦਾ ਇਕ ਪੁੱਤਰ ਸਮੀਰ ਹੈ। ਵਹਾਬ ਦਾ ਯੂਟਿਊਬ ਚੈਨਲ ਵੀ ਹੈ, ਜਿਸ ’ਤੇ ਉਹ ਵੀਡੀਓ ਅਪਲੋਡ ਕਰਦਾ ਰਹਿੰਦਾ ਹੈ।