ਮੋਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੇ ਸੰਗੀਤ ਗਾਇਨ ਵਿਸ਼ੇ (ਵਿਸ਼ਾ ਕੋਡ 30) ਦੀ 12 ਮਾਰਚ ਨੂੰ ਲਈ ਗਈ ਪ੍ਰੀਖਿਆ ਨੂੰ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸੰਗੀਤ ਗਾਇਨ (ਵਿਸ਼ਾ ਕੋਡ 30) 41 ਦੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਹੈ।ਸਧਾਰਨ ਪ੍ਰੀਖਿਆਰਥੀਆਂ ਦੀ ਸੰਗੀਤ ਗਾਇਨ (ਵਿਸ਼ਾ ਕੋਡ 30) ਦੀ ਰੱਦ ਕੀਤੀ ਗਈ ਪ੍ਰੀਖਿਆ 5 ਅਪ੍ਰੈਲ ਨੂੰ ਪਹਿਲਾਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ’ਚ, ਪਹਿਲਾਂ ਵਾਲੇ ਸਮੇਂ ਅਨੁਸਾਰ ਹੀ ਲਈ ਜਾਵੇਗੀ।ਇਸ ਬਾਰੇ ਬੋਰਡ ਅਧਿਕਾਰੀਆਂ ਵੱਲੋਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਹੈ ਕਿ 28-03-25 ਨੂੰ ਸੰਗੀਤਵਾਦਨ (ਮਿਊਜੀਕਲ ਇੰਸਟਰੂਮੈਂਟਲ) (ਵਿਸ਼ਾ ਕੋਡ 31) ਵਿਸ਼ੇ ਦੀ ਪ੍ਰੀਖਿਆ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਹੀ ਲਈ ਜਾਵੇਗੀ।