ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ

0
9

ਜਲੰਧਰ : ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ (92) ਐਤਵਾਰ ਬਾਅਦ ਦੁਪਹਿਰ ਸਦੀਵੀ ਵਿਛੋੜਾ ਦੇ ਗਏ।ਉਨ੍ਹਾ ਮਾਸਟਰ ਮੋਤਾ ਸਿੰਘ ਨਗਰ ਸਥਿਤ ਘਰ ’ਚ ਆਖਰੀ ਸਾਹ ਲਏ।ਉਹ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾ ਦਾ ਜਨਮ 7 ਅਪ੍ਰੈਲ 1932 ਨੂੰ ਪਿੰਡ ਬਦੀਨਪੁਰ ਨੇੜੇ ਖੰਨਾ ਵਿਖੇ ਹੋਇਆ ਸੀ ਤੇ ਉਹ ਮੂਲ ਤੌਰ ’ਤੇ ਖੰਨਾ ਸ਼ਹਿਰ ਦੇ ਰਹਿਣ ਵਾਲੇ ਸਨ।ਉਨ੍ਹਾ ਲੰਬਾ ਸਮਾਂ ਜਲੰਧਰ ਤੋਂ ਨਿਕਲਦੇ ਉਰਦੂ ਅਖ਼ਬਾਰ ‘ਮਿਲਾਪ’ ਤੇ ‘ਹਿੰਦ ਸਮਾਚਾਰ’ ਲਈ ਸਬ-ਅਡੀਟਰ ਵਜੋਂ ਸੇਵਾਵਾਂ ਦਿੱਤੀਆਂ ਸਨ ਤੇ ਉਹ ਜਲੰਧਰ ਹੀ ਪੱਕੇ ਤੌਰ ’ਤੇ ਵੱਸ ਗਏ ਸਨ।1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ’ਚ ਮਿੰਨੀ ਕਹਾਣੀ ਦੇ ਲੇਖਕਾਂ ’ਚ ਉਨ੍ਹਾ ਦਾ ਨਾਂਅ ਮੂਹਰਲੀ ਕਤਾਰ ’ਚ ਆਉਦਾ ਸੀ।ਉਨ੍ਹਾ ਨੂੰ ‘ਕੁਝ ਅਣਕਿਹਾ ਵੀ’ ਨਾਂਅ ਦੋ ਕਹਾਣੀ-ਸੰਗ੍ਰਹਿ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ।ਉਨ੍ਹਾ ਦਾ ਸਸਕਾਰ ਸੋਮਵਾਰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।