ਪਟਨਾ : ਜਨ ਸੂਰਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜੇ ਨਿਤਿਸ਼ ਕੁਮਾਰ ਵਰਗੇ ਨੇਤਾ ਵਕਫ ਸੋਧ ਕਾਨੂੰਨ ਬਿੱਲ ਦਾ ਸਮਰਥਨ ਨਹੀਂ ਕਰਦੇ ਤਾਂ ਸਰਕਾਰ ਕਦੇ ਵੀ ਬਿੱਲ ਨੂੰ ਕਾਨੂੰਨ ਨਹੀਂ ਬਣਾ ਸਕਦੀ। ਉਨ੍ਹਾ ਕਿਹਾ, ‘ਨਿਤਿਸ਼ ਕੁਮਾਰ ਵਰਗੇ ਲੋਕ ਜੋ ਹਰ ਰੋਜ਼ ਮੁਸਲਮਾਨਾਂ ਨੂੰ ਦੱਸਦੇ ਹਨ ਕਿ ਉਹ ਭਾਈਚਾਰੇ ਦੇ ਸ਼ੁਭਚਿੰਤਕ ਹਨ, ਉਨ੍ਹਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕੀ ਉਹ ਗਾਂਧੀ, ਲੋਹੀਆ ਅਤੇ ਜੇ ਪੀ ਦੀ ਗੱਲ ਕਰਦਿਆਂ ਵੀ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਪਾ ਕੇ ਆਪਣਾ ਪਖੰਡ ਨਹੀਂ ਦਿਖਾ ਰਹੇ? ਜਦੋਂ ਇਹ ਯੁੱਗ ਇਤਿਹਾਸ ਵਿੱਚ ਲਿਖਿਆ ਜਾਵੇਗਾ, ਤਾਂ ਇਸ ਕਾਨੂੰਨ ਦਾ ਦੋਸ਼ ਭਾਜਪਾ ਨਾਲੋਂ ਨਿਤਿਸ਼ ਕੁਮਾਰ ਵਰਗੇ ਨੇਤਾਵਾਂ ’ਤੇ ਜ਼ਿਆਦਾ ਹੋਵੇਗਾ।’