ਢਾਕਾ : ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ, ਉਨ੍ਹਾ ਦੀ ਧੀ ਸਾਇਮਾ ਵਾਜਿਦ ਪਤੁਲ ਅਤੇ 17 ਹੋਰਨਾਂ ਖਿਲਾਫ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਵੀਰਵਾਰ ਨਵਾਂ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ।
ਉਨ੍ਹਾਂ ’ਤੇ ਧੋਖਾਧੜੀ ਨਾਲ ਇੱਕ ਰਿਹਾਇਸ਼ੀ ਪਲਾਟ ਹਾਸਲ ਕਰਨ ਦਾ ਦੋਸ਼ ਹੈ। ਢਾਕਾ ਮੈਟਰੋਪੋਲੀਟਿਨ ਦੇ ਸੀਨੀਅਰ ਵਿਸ਼ੇਸ਼ ਜੱਜ ਜ਼ਾਕਿਰ ਹੁਸੈਨ ਗਾਲਿਬ ਨੇ ਭਿ੍ਰਸ਼ਟਾਚਾਰ ਰੋਕਥਾਮ ਕਮਿਸ਼ਨ ਵੱਲੋਂ ਦਾਖਲ ਦੋਸ਼ ਪੱਤਰ ਨੂੰ ਸਵੀਕਾਰ ਕਰ ਲਿਆ, ਕਿਉਂਕਿ ਮੁਲਜ਼ਮ ਫ਼ਰਾਰ ਹਨ, ਇਸ ਵਾਸਤੇ ਅਦਾਲਤ ਨੇ ਉਨ੍ਹਾਂ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ।




