ਅਹਿਮਦਾਬਾਦ : ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ (ਏ ਟੀ ਐੱਸ) ਤੇ ਇੰਡੀਅਨ ਕੋਸਟ ਗਾਰਡ ਨੇ ਅਰਬ ਸਾਗਰ ਵਿੱਚ 1800 ਕਰੋੜ ਰੁਪਏ ਦਾ 300 ਕਿੱਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜੋ ਨਸ਼ਾ ਤਸਕਰਾਂ ਨੇ ਭੱਜਣ ਤੋਂ ਪਹਿਲਾਂ ਸਮੁੰਦਰ ਵਿਚ ਸੁੱਟ ਦਿੱਤਾ ਸੀ। ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਸਮੱਗਰੀ ‘ਮੇਥਮਫੇਟਾਮਾਇਨ’ ਹੋਣ ਦਾ ਸ਼ੱਕ ਹੈ। 12 ਤੇ 13 ਅਪਰੈਲ ਦੀ ਰਾਤ ਨੂੰ ਗੁਜਰਾਤ ਦੇ ਸਾਹਿਲ ਨਾਲ ਲੱਗਦੀ ਕੌਮਾਂਤਰੀ ਸਾਗਰੀ ਸਰਹੱਦੀ ਲਾਈਨ ਕੋਲ ਫੜੇ ਜਾਣ ਦੇ ਡਰੋਂ ਤਸਕਰਾਂ ਨੇ ਨਸ਼ੀਲਾ ਪਦਾਰਥ ਸਮੁੰਦਰ ਵਿਚ ਸੁੱਟ ਦਿੱਤਾ ਤੇ ਭੱਜ ਗਏ।