‘ਆਪ’ ਦਾ ਕਾਂਗਰਸ ਖਿਲਾਫ ਪ੍ਰਦਰਸ਼ਨ

0
9

ਮੁਹਾਲੀ : ਮੰਗਲਵਾਰ ਜਿੱਥੇ ਕਾਂਗਰਸ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ‘ਆਪ’ ਵਲੰਟੀਅਰ ਵੀ ਕਾਂਗਰਸ ਖਿਲਾਫ ਸੜਕਾਂ ’ਤੇ ਉਤਰ ਆਏ। ਮੁਹਾਲੀ ਦੇ ਫੇਜ਼-2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ‘ਆਪ’ ਵੱਲੋਂ ਕਾਂਗਰਸ ਖਿਲਾਫ ਧਰਨਾ ਦਿੱਤਾ ਗਿਆ। ਇਸ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਬੱਬੀ ਬਾਦਲ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਵਲੰਟੀਅਰ ਪਹੁੰਚੇ। ਅਮਨ ਅਰੋੜਾ ਨੇ ਕਿਹਾ ਕਿ ਜੇ ਬਾਜਵਾ ਬੰਬਾਂ ਬਾਰੇ ਤੱਥਾਂ ਦੇ ਆਧਾਰ ’ਤੇ ਗੱਲ ਕਰ ਰਹੇ ਹਨ ਤਾਂ ਉਨ੍ਹਾ ਨੂੰ ਇਹ ਪੁਖਤਾ ਜਾਣਕਾਰੀ ਪੰਜਾਬ ਸਰਕਾਰ ਜਾਂ ਪੁਲਸ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪੰਜਾਬ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ। ਬਾਜਵਾ ਹੁਣ ਇਸ ਗੱਲ ਨੂੰ ਜਾਂ ਤਾਂ ਕਿਸੇ ਤਣ-ਪੱਤਣ ਲਾਉਣ ਜਾਂ ਜਨਤਕ ਤੌਰ ’ਤੇ ਮੁਆਫੀ ਮੰਗਣ ਕਿ ਉਨ੍ਹਾ ਕੋਲੋਂ ਜਲਦਬਾਜ਼ੀ ਵਿੱਚ ਗਲਤੀ ਹੋ ਗਈ ਹੈ।