ਗਵਈ ਹੋਣਗੇ ਨਵੇਂ ਚੀਫ ਜਸਟਿਸ

0
92

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਦੇਸ਼ ਦੇ 52ਵੇਂ ਚੀਫ ਜਸਟਿਸ ਹੋਣਗੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਭੂਸ਼ਣ ਰਾਮਕਿ੍ਰਸ਼ਨ ਗਵਈ ਦੇ ਨਾਂਅ ਦੀ ਆਪਣੇ ਜਾਨਸ਼ੀਨ ਵਜੋਂ ਸਿਫਾਰਸ਼ ਕਾਨੂੰਨ ਮੰਤਰਾਲੇ ਨੂੰ ਭੇਜ ਦਿੱਤੀ ਹੈ। ਚੀਫ ਜਸਟਿਸ ਸੰਜੀਵ ਖੰਨਾ ਦਾ ਛੇ ਮਹੀਨਿਆਂ ਤੇ ਦੋ ਦਿਨ ਦਾ ਕਾਰਜਕਾਲ 13 ਮਈ ਨੂੰ ਖਤਮ ਹੋ ਰਿਹਾ ਹੈ। ਜਸਟਿਸ ਗਵਈ 14 ਮਈ ਨੂੰ ਚੀਫ ਜਸਟਿਸ ਬਣਨਗੇ। ਉਹ ਨਵੰਬਰ 2025 ਤੱਕ ਚੀਫ ਜਸਟਿਸ ਰਹਿਣਗੇ। ਸੁਪਰੀਮ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ 65 ਸਾਲ ਹੈ। ਜਸਟਿਸ ਗਵਈ 24 ਨਵੰਬਰ 1960 ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਪੈਦਾ ਹੋਏ ਸਨ ਤੇ 14 ਨਵੰਬਰ 2003 ਨੂੰ ਬੰਬੇ ਹਾਈ ਕੋਰਟ ਦੇ ਐਡੀਸ਼ਨਲ ਜੱਜ ਬਣੇ ਸਨ।