ਕੋਲਕਾਤਾ : ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ (60) ਨੇ ਮਾਂ ਦੀ ਇੱਛਾ ਪੂਰੀ ਕਰਦਿਆਂ ਪਾਰਟੀ ਸਹਿਯੋਗੀ ਰਿੰਕੂ ਮਜੂਮਦਾਰ ਨਾਲ ਸ਼ੁੱਕਰਵਾਰ ਵਿਆਹ ਕਰਵਾ ਲਿਆ। ਉਹ 2021 ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਆਰ ਐੱਸ ਐੱਸ ’ਚ ਰਹੇ ਘੋਸ਼ ਹੁਣ ਤੱਕ ਅਣਵਿਆਹੇ ਸਨ, ਜਦੋਂਕਿ ਮਜੂਮਦਾਰ ਦਾ ਦੂਜਾ ਵਿਆਹ ਹੈ। ਪਹਿਲੇ ਵਿਆਹ ਤੋਂ ਇੱਕ ਪੁੱਤਰ ਹੈ।





