ਹਵਾਲਾ ਰੈਕੇਟ ’ਚ ਸਿਪਾਹੀ ਸਣੇ ਪੰਜ ਫੜੇ

0
92

ਅੰਮਿ੍ਰਤਸਰ : ਪੁਲਸ ਨੇ ਨਸ਼ਿਆਂ ਨਾਲ ਜੁੜੇ ਹਵਾਲਾ ਰੈਕੇਟ ਵਿੱਚ ਇੱਕ ਪੁਲਸ ਕਾਂਸਟੇਬਲ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 46.91 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਕੀਤੀ ਪੁੱਛਗਿਛ ਦੇ ਅਧਾਰ ’ਤੇ ਅਗਲੇਰੀ ਜਾਂਚ ਵਿੱਚ ਇਹ ਰੈਕੇਟ ਸਾਹਮਣੇ ਆਇਆ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੜੇ ਸੰਗਠਤ ਢੰਗ ਨਾਲ ਇਸ ਹਵਾਲਾ ਰੈਕੇਟ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਰਕਮ ਦੇ ਭੁਗਤਾਨ ਵੇਲੇ ਵਧੇਰੇ ਚੌਕਸੀ ਵਰਤੀ ਜਾਂਦੀ ਸੀ। ਭੁਗਤਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵਾਂ ਕੋਲ ਨੋਟਾਂ ਦੇ ਨੰਬਰ ਹੁੰਦੇ ਸਨ, ਜਿਨ੍ਹਾਂ ਦੇ ਮਿਲਾਨ ਤੋਂ ਬਾਅਦ ਭੁਗਤਾਨ ਹੁੰਦਾ ਸੀ। ਇਹ ਹਵਾਲਾ ਕਾਰਜ ਦੁਬਈ ਅਤੇ ਅਮਰੀਕਾ ਰਸਤੇ ਚੱਲ ਰਿਹਾ ਸੀ। ਉਨ੍ਹਾ ਕਿਹਾ ਕਿ ਸੰਬੰਧਤ ਏਜੰਸੀਆਂ ਦੇ ਕੋਲ ਵੀ ਇਹ ਮਾਮਲਾ ਉਠਾਇਆ ਜਾ ਰਿਹਾ ਹੈ, ਤਾਂ ਜੋ ਵਿਦੇਸ਼ ਵਿੱਚ ਵੀ ਇਸ ਸੰਬੰਧੀ ਕਾਰਵਾਈ ਕੀਤੀ ਜਾ ਸਕੇ।