ਅਜੀਤ ਇੰਦਰ ਮੋਫਰ ਦੇ ਰਿਸ਼ਤੇਦਾਰ ਪਿਓ-ਪੁੱਤ ਦੀ ਹੱਤਿਆ

0
168

ਮਲੋਟ (ਗੁਰਮੀਤ ਸਿੰਘ ਮੱਕੜ)-ਮਾਨਸਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਰਦੂਲਗੜ੍ਹ ਦੇ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਭਾਣਜੇ ਵਿਨੈ ਪ੍ਰਤਾਪ ਸਿੰਘ ਬਰਾੜ ਉਰਫ ਵਿੰਨੀ ਤੇ ਉਨ੍ਹਾ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਦੀ ਸ਼ਨਿੱਚਰਵਾਰ ਸ਼ਾਮੀਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਅੱਬੁਲ ਖੁਰਾਣਾ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਹ ਜ਼ੈਲਦਾਰ ਪਰਵਾਰ ਤੋਂ ਸਨ। ਹੱਤਿਆ ਦਾ ਕਾਰਨ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਪਿਓ-ਪੁੱਤ ਜਦੋਂ ਚੰਡੀਗੜ੍ਹੋਂ ਪਿੰਡ ਪਹੁੰਚੇ ਤਾਂ ਕੋਈ ਉਨ੍ਹਾਂ ਦੀ ਜ਼ਮੀਨ ’ਚ ਖੜ੍ਹਾ ਕੁਝ ਕਰ ਰਿਹਾ ਸੀ। ਉਨ੍ਹਾਂ ਉਸ ਵਿਅਕਤੀ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਚਾਰ ਮੁਲਜ਼ਮ ਨਾਮਜ਼ਦ ਕੀਤੇ ਹਨ।