ਰਾਂਚੀ : ਸੋਮਵਾਰ ਸਵੇਰੇ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਸੀ ਆਰ ਪੀ ਐੱਫ ਅਤੇ ਪੁਲਸ ਦੇ ਕੋਬਰਾ ਕਮਾਂਡੋਜ਼ ਨੇ 8 ਨਕਸਲੀ ਮਾਰ ਦਿੱਤੇ। ਮਾਰੇ ਜਾਣ ਵਾਲਿਆਂ ਵਿੱਚ ਪ੍ਰਯਾਗ ਮਾਂਝੀ ਉਰਫ ਵਿਵੇਕ ’ਤੇ ਇੱਕ ਕਰੋੜ, ਅਰਵਿੰਦ ਯਾਦਵ ’ਤੇ 25 ਲੱਖ ਤੇ ਸਾਹਿਬਰਾਮ ਮਾਝੀ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਾਲਪਾਨੀਆ ਖੇਤਰ ਦੇ ਲੁਗੂ ਹਿਲਜ਼ ’ਚ ਸਵੇਰੇ 5.30 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ, ਜਿਸ ਵਿੱਚ 8 ਨਕਸਲੀ ਮਾਰੇ ਗਏ। ਇਸ ਦੌਰਾਨ ਇੱਕ ਏ ਕੇ ਰਾਈਫਲ, ਤਿੰਨ ਇੰਸਾਸ ਰਾਈਫਲ, ਇੱਕ ਸੈਲਫ-ਲੋਡਿੰਗ ਰਾਈਫਲ, ਅੱਠ ਦੇਸੀ ਬੰਦੂਕਾਂ ਅਤੇ ਇੱਕ ਪਿਸਤੌਲ ਜ਼ਬਤ ਕੀਤੀ ਗਈ। ਜਵਾਨਾਂ ਵਿੱਚੋਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।


