ਵੈਟੀਕਨ ਸਿਟੀ : ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਫਰਾਂਸਿਸ (88) ਦਾ ਦੇਹਾਂਤ ਹੋ ਗਿਆ ਹੈ। ਕਾਰਡੀਨਲ ਕੇਵਿਨ ਫੈਰੇਲ ਨੇ ਵੈਟੀਕਨ ਦੇ ਟੀ ਵੀ ਚੈਨਲ ’ਤੇ ਕਿਹਾ, ‘ਪਿਆਰੇ ਭਰਾਵੋ ਅਤੇ ਭੈਣੋ, ਬਹੁਤ ਦੁੱਖ ਦੇ ਨਾਲ ਮੈਨੂੰ ਸਾਡੇ ਪਵਿੱਤਰ ਪਿਤਾ ਫਰਾਂਸਿਸ ਦੀ ਮੌਤ ਦਾ ਐਲਾਨ ਕਰਨਾ ਪੈ ਰਿਹਾ ਹੈ।’ਫਰਾਂਸਿਸ 23 ਮਾਰਚ ਨੂੰ ਨਮੂਨੀਆ ਕਾਰਨ 38 ਦਿਨ ਹਸਪਤਾਲ ਰਹਿਣ ਤੋਂ ਬਾਅਦ ਬੀਤੇ ਦਿਨ ਜਨਤਕ ਤੌਰ ’ਤੇ ਦਿਖਾਈ ਦਿੱਤੇ ਸਨ। ਐਤਵਾਰ ਨੂੰ ਈਸਟਰ ਵਾਲੇ ਦਿਨ ਫਰਾਂਸਿਸ ਦੁਪਹਿਰ ਤੋਂ ਥੋੜ੍ਹੀ ਦੇਰ ਬਾਅਦ ਇਕ ਖੁੱਲ੍ਹੀ ਹਵਾ ਵਿੱਚ ਸੇਂਟ ਪੀਟਰਜ਼ ਸਕੁਏਅਰ ’ਚ ਆਏ ਸਨ। ਜਾਰਜ ਮਾਰੀਓ ਬਰਗੋਗਲੀਓ ਨੂੰ 13 ਮਾਰਚ 2013 ਨੂੰ ਪੋਪ ਚੁਣਿਆ ਗਿਆ ਸੀ।





