ਅੰਮਿ੍ਰਤਸਰ : ਇੱਥੇ ਐਲੀਵੇਟਡ ਰੋਡ ’ਤੇ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਰਤਕ ਹਿਮਾਚਲ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਕਾਂਗੜਾ ਦੇ ਵਿਸ਼ੇਸ਼ ਸ਼ਰਮਾ, ਹਮੀਰਪੁਰ ਦੇ ਅਭਿਸ਼ੇਕ ਅਤੇ ਵਿਵੇਕ ਸ਼ਰਮਾ ਵਜੋਂ ਹੋਈ ਹੈ। ਮੁਢਲੀ ਪੁਲਸ ਜਾਂਚ ਮੁਤਾਬਕ ਇਹ ਨੌਜਵਾਨ ਜਹਾਜ਼ਗੜ੍ਹ ਇਲਾਕੇ ਦੇ ਨੇੜੇ ਗਲਤ ਪਾਸੇ ਤੋਂ ਐਲੀਵੇਟਿਡ ਰੋਡ ’ਤੇ ਚੜ੍ਹ ਗਏ ਅਤੇ ਬਾਅਦ ਵਿੱਚ ਗਲਤ ਸਾਈਡ ਤੋਂ ਹੀ ਨੈਕਸਸ ਮਾਲ ਵਾਲੇ ਪਾਸੇ ਚਲੇ ਗਏ। ਇਸ ਦੌਰਾਨ ਉਹ ਨੈਕਸਸ ਮਾਲ ਵਾਲੇ ਪਾਸੇ ਤੋਂ ਆ ਰਹੀ ਕਾਰ ਨਾਲ ਟਕਰਾ ਗਏ। ਕਾਰ ਪੁਲਸਮੈਨ ਚਲਾ ਰਿਹਾ ਸੀ।