ਰੁਦਰਪੁਰ (ਉਤਰਾਖੰਡ)-ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਗੁਰਦੁਆਰੇ ਨੂੰ ਜਾਂਦੇ ਰਸਤੇ ’ਚ ਐਤਵਾਰ ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ਵਿਚ 2 ਬੱਚਿਆਂ ਸਣੇ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 24 ਫੱਟੜ ਹੋ ਗਏ। ਕਿਚਚਾ ਨੇੜੇ 35 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰੈਕਟਰ ਟਰਾਲੀ ਉਦੋਂ ਪਲਟ ਗਈ, ਜਦੋਂ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮਿ੍ਰਤਕਾਂ ’ਚੋਂ 5 ਦੀ ਪਛਾਣ 15 ਸਾਲਾ ਸੁਮਨ ਕੌਰ, 8 ਸਾਲਾ ਅਮਨਪ੍ਰੀਤ, 6 ਸਾਲਾ ਰਾਜਾ, 30 ਸਾਲਾ ਗੁਰਨਾਮੋ ਅਤੇ 35 ਸਾਲਾ ਜੱਸੀ ਵਜੋਂ ਹੋਈ ਹੈ।

