ਜਲੰਧਰ : ਇਤਿਹਾਸਕਾਰ ਅਤੇ ਹਿੰਦੀ ਲੇਖਕ ਦੀਪਕ ਜਲੰਧਰੀ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕਰੀਬ ਅੱਠ ਦਿਨਾਂ ਤੋਂ ਹਸਪਤਾਲ ’ਚ ਸਨ। ਇਥੋਂ ਦੇ ਲਾਜਪਤ ਨਗਰ ਵਿਚ ਰਹਿਣ ਵਾਲੇ ਜਲੰਧਰੀ ਨੇ ਆਪਣੀ ਪੁਸਤਕ ‘ਏਕ ਸ਼ਹਿਰ ਜਲੰਧਰ’ ਵਿਚ ਜਲੰਧਰ ਸ਼ਹਿਰ ਦੇ ਇਤਿਹਾਸ ਨੂੰ ਕਲਮਬੱਧ ਕੀਤਾ। ਜਲੰਧਰੀ ਦਾ ਲਘੂ ਕਹਾਣੀਆਂ ਦਾ ਸੰਗ੍ਰਹਿ ‘ਜ਼ਿੰਦਗੀ ਆਸਪਾਸ’ 2019 ਵਿਚ ਰਿਲੀਜ਼ ਹੋਇਆ। ਉਨ੍ਹਾ ਕੁੱਝ ਬਾਲੀਵੁੱਡ ਫਿਲਮਾਂ ਲਈ ਸਕਿ੍ਰਪਟਾਂ ਵੀ ਲਿਖੀਆਂ




