ਨਵੀਂ ਦਿੱਲੀ : ਸਲਮਾਨ ਖਾਨ ਨੇ ਸੋਮਵਾਰ ਕਿਹਾ ਕਿ ਉਸ ਨੇ ਪਹਿਲਗਾਮ ਹਮਲੇ ਤੋਂ ਬਾਅਦ ਯੂ ਕੇ ਦਾ ਦੌਰਾ ਮੁਲਤਵੀ ਕਰ ਦਿੱਤਾ ਹੈ। ਉਸ ਨੇ 4 ਤੇ 5 ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ ‘ਦਿ ਬਾਲੀਵੁੱਡ ਬਿਗ ਵਨ’ ਸ਼ੋਅ ਦੇ ਹਿੱਸੇ ਵਜੋਂ ਮਾਧੁਰੀ ਦੀਕਸ਼ਿਤ, ਟਾਈਗਰ ਸ਼ਰਾਫ, ਵਰੁਣ ਧਵਨ, ਕਿ੍ਰਤੀ ਸੈਨਨ, ਸਾਰਾ ਅਲੀ ਖਾਨ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪਾਲ ਦੇ ਨਾਲ ਪ੍ਰਦਰਸ਼ਨ ਕਰਨਾ ਸੀ।





