ਆੜ੍ਹਤੀ ਦੀ ਹੱਤਿਆ

0
104

ਤਰਨ ਤਾਰਨ : ਪੱਟੀ ਇਲਾਕੇ ਦੇ ਪਿੰਡ ਦੁੱਬਲੀ ਦੇ ਆੜ੍ਹਤੀ ਜਸਵੰਤ ਸਿੰਘ ਬਿੱਟੂ (45) ਦੀ ਸਨਿੱਚਰਵਾਰ ਗੈਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਤੋਂ ਗੈਂਗਸਟਰ 50 ਲੱਖ ਰੁਪਏ ਫਿਰੌਤੀ ਦੀ ਮੰਗ ਕਰਦੇ ਆ ਰਹੇ ਸਨ। ਜਸਵੰਤ ਸਿੰਘ ਆਪਣੇ ਜੱਦੀ ਪਿੰਡ ਦੁੱਬਲੀ ਤੋਂ ਇਲਾਵਾ ਕੋਟ ਬੁੱਢਾ ਵਿਖੇ ਆੜ੍ਹਤ ਦਾ ਕਾਰੋਬਾਰ ਕਰਦਾ ਸੀ। ਉਹ ਤੜਕਸਾਰ ਆੜ੍ਹਤ ਦੀ ਦੁਕਾਨ ’ਤੇ ਸੀ, ਜਦੋਂ ਮੋਟਰ ਸਾਈਕਲ ਉੱਤੇ ਦੋ ਹਥਿਆਰਬੰਦ ਹਮਲਾਵਰ ਆ ਧਮਕੇ। ਇੱਕ ਹਮਲਾਵਰ ਦੁਕਾਨ ਦੇ ਅੰਦਰ ਵੜਿਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪਰਵਾਰ ਉਸ ਨੂੰ ਨੇੜੇ ਦੇ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਥਾਣਾ ਸਦਰ ਪੱਟੀ ਦੇ ਐੱਸ ਐੱਚ ਓ ਇੰਸਪੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।