ਇਸਲਾਮਾਬਾਦ : ਪਾਕਿਸਤਾਨ ਨੇ ਸਨਿੱਚਵਾਰ ਐਲਾਨਿਆ ਕਿ ਉਸ ਨੇ ਜ਼ਮੀਨ ਤੋਂ ਜ਼ਮੀਨ ਉਤੇ ਮਾਰ ਕਰਨ ਵਾਲੀ ਅਬਦਾਲੀ ਮਿਜ਼ਾਈਲ ਦੀ ਪਰਖ ਕੀਤੀ, ਜੋ 450 ਕਿੱਲੋਮੀਟਰ ਤੱਕ ਮਾਰ ਕਰ ਸਕਦੀ ਹੈ। ਪਾਕਿਸਤਾਨ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਦੇ ਵਿਚਕਾਰ ਇਹ ਕਾਰਵਾਈ ਕੀਤੀ ਹੈ।
ਪਾਕਿਸਤਾਨੀ ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਇਸ ਲਾਂਚ ਦਾ ਮਕਸਦ ਫੌਜਾਂ ਦੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣਾ ਅਤੇ ਮਿਜ਼ਾਈਲ ਦੇ ਉੱਨਤ ਨੈਵੀਗੇਸ਼ਨ ਸਿਸਟਮ ਅਤੇ ਵਧੀਆਂ ਅਮਲੀ ਵਿਸ਼ੇਸ਼ਤਾਵਾਂ ਸਮੇਤ ਮੁੱਖ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਤ ਕਰਨਾ ਸੀ।ਫੌਜ ਨੇ ਅਭਿਆਸ ਬਾਰੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਮਿਜ਼ਾਈਲ ਲਾਂਚ ‘ਐਕਸਰਸਾਈਜ਼ ਇੰਡਸ’ (ਸਿੰਧ ਅਭਿਆਸ) ਦਾ ਹਿੱਸਾ ਸੀ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜਾਂ ਦੇ ਮੁਖੀਆਂ ਨੇ ਮਿਜ਼ਾਈਲ ਦੀ ਪਰਖ ਕਰਨ ਵਾਲੇ ਵਾਲੇ ਫੌਜੀ ਅਧਿਕਾਰੀਆਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਸ ਲਈ ਵਧਾਈ ਦਿੱਤੀ ਹੈ।




