ਦੋ ਪਾਕਿਸਤਾਨੀ ਏਜੰਟ ਗਿ੍ਰਫਤਾਰ

0
108

ਅੰਮਿ੍ਰਤਸਰ : ਦਿਹਾਤੀ ਪੁਲਸ ਨੇ ਸਰਹੱਦੀ ਪੱਟੀ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ ਭਾਰਤੀ ਫੌਜ, ਬੀ ਐੱਸ ਐੱਫ, ਪੁਲਸ ਅਤੇ ਏਅਰ ਫੋਰਸ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਦੇ ਹੈਂਡਲਰ ਨਾਲ ਸਾਂਝੀਆਂ ਕਰਦੇ ਸਨ। ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਐੱਸ ਪੀ ਇਨਵੈਸਟੀਗੇਸ਼ਨ ਅਦਿਤਿਆ ਵਾਰੀਅਰ ਅਤੇ ਡੀ ਐੱਸ ਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਅਜਨਾਲਾ ਖੇਤਰ ਵਿੱਚੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ ਭਾਰਤੀ ਰੱਖਿਆ ਫੋਰਸਾਂ ਦੀ ਜਾਣਕਾਰੀ ਵਟਸਐਪ ਜ਼ਰੀਏ ਪਾਕਿਸਤਾਨ ਨੂੰ ਭੇਜਦੇ ਸਨ। ਇਨ੍ਹਾਂ ਦੀ ਪਛਾਣ ਫਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਵਾਸੀ ਪਿੰਡ ਬੱਲੜਵਾਲ, ਥਾਣਾ ਅਜਨਾਲਾ ਵੱਲੋਂ ਹੋਈ ਹੈ। ਇਨ੍ਹਾਂ ਨਾਲ ਇੱਕ ਹੋਰ ਵਿਅਕਤੀ ਹਰਦੀਪ ਸਿੰਘ ਉਰਫ ਪਿੱਟੂ, ਜੋ ਕਿ ਪਹਿਲਾਂ ਹੀ ਐੱਨ ਡੀ ਪੀ ਐੱਸ ਐਕਟ ਅਧੀਨ ਜੇਲ੍ਹ ਵਿੱਚ ਹੈ, ਵੀ ਸ਼ਾਮਲ ਹੈ। ਉਨ੍ਹਾ ਦੱਸਿਆ ਕਿ ਮੋਬਾਇਲ ਫੋਨਾਂ ਦੀ ਮੁੱਢਲੀ ਜਾਂਚ ਅਤੇ ਗਿ੍ਰਫਤਾਰ ਮੁਲਜ਼ਮਾਂ ਕੋਲੋਂ ਹੋਈ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਭੇਜੀ ਗਈ ਜਾਣਕਾਰੀ ਦੇ ਬਦਲੇ ਪਾਕਿਸਤਾਨ ਵੱਲੋਂ ਪੈਸੇ ਭੇਜੇ ਜਾਂਦੇ ਸਨ ਅਤੇ ਜਾਣਕਾਰੀ ਦੇ ਪੱਧਰ ਦੇ ਆਧਾਰ ਉੱਤੇ ਰਕਮ ਤੈਅ ਹੁੰਦੀ ਸੀ। ਪੁਲਸ ਹਰਦੀਪ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਪੁੱਛਗਿਛ ਕਰੇਗੀ।