17.5 C
Jalandhar
Monday, December 23, 2024
spot_img

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼

ਜਲੰਧਰ : ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਸਮੀ ਸ਼ੁਰੂੁਆਤ ਕੀਤੀ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਆਯੋਜਿਤ ਪ੍ਰੋਗਰਾਮ ’ਚ ਉਨ੍ਹਾ ਦੇ ਨਾਲ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਟੇਜ ’ਤੇ ਮੌਜੂਦ ਰਹੀ। ਇਨ੍ਹਾਂ ਖੇਡਾਂ ਦਾ ਝੰਡਾ ਸਵਰਨ ਸਿੰਘ ਵਿਰਕ ਨੇ ਲਹਿਰਾਇਆ। ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ’ਚ ਹਿੱਸਾ ਲਿਆ। ਪ੍ਰੋਗਰਾਮ ’ਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 30 ਅਗਸਤ (ਮੰਗਲਵਾਰ) ਨੂੰ ਜਲੰਧਰ ਦੇ ਸਾਰੇ ਸਕੂਲ ਬੰਦ ਰਹਿਣਗੇ। ਅੱਜ ਦੇ ਪ੍ਰੋਗਰਾਮ ’ਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਹਿੱਸਾ ਲੈਣ ’ਤੇ ਮੁੱਖ ਮੰਤਰੀ ਨੇ ਛੁੱਟੀ ਦਾ ਐਲਾਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ ਸਮੇਤ ਹੋਰ ਆਗੂ ਵੀ ਮੌਜੂਦ ਸਨ। ਪੰਜਾਬੀ ਗਾਇਕ ਰਣਜੀਤ ਬਾਵਾ ਤੇ ਅੰਮਿ੍ਰਤ ਮਾਨ ਵੀ ਇਸ ਖੇਡ ਸਮਾਗਮ ’ਚ ਸ਼ਾਮਲ ਹੋਏ। ਇਸ ਦੌਰਾਨ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਸ ਜ਼ਰਖੇਜ਼ ਧਰਤੀ ਨੇ ਕਈ ਮਹਾਨ ਖਿਡਾਰੀ ਦੇਸ਼ ਨੂੰ ਦਿੱਤੇ, ਜਿਨ੍ਹਾਂ ਸੰਸਾਰ ’ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਪਿਛਲੇ ਸਮੇਂ ’ਚ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਤੇ ਸਾਡਾ ਲੈਵਲ ਹੇਠਾਂ ਆ ਗਿਆ। ਹੁਣ ਮੈਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਇਹ ਲੈਵਲ ਉਪਰ ਆਏਗਾ। ਇਹਨਾਂ ਬੱਚਿਆਂ ਦਾ ਨਾਂਅ ਦੇਸ਼ ਲਈ ਮੈਡਲ ਲੈ ਕੇ ਆਉਣ ਵਾਲਿਆਂ ਦੀ ਸੂਚੀ ’ਚ ਹੋਵੇਗਾ। ਇਨ੍ਹਾਂ ਬੱਚਿਆਂ ’ਚ ਨਵੀਂ ਊਰਜਾ ਇਹ ਖੇਡ ਮੇਲਾ ਭਰੇਗਾ। ਅੱਜ ਉਸ ਦੀ ਨੀਂਹ ਰੱਖੀ ਜਾ ਚੁੱਕੀ ਹੈ। ਇਹ ਉਪਰਾਲਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਸੁਫਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਹੈ। ਇਸ ਦੌਰਾਨ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ।
ਜ਼ਿਕਰਯੋਗ ਹੈ ਕਿ ਇਨ੍ਹਾਂ ਦਾ ਖੇਡਾਂ ਦਾ ਸ਼ੁੱਭ ਆਰੰਭ ਸੋਮਵਾਰ ਸ਼ਾਮ 4 ਵਜੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਣਾ ਸੀ, ਪਰ ਜ਼ੋਰਦਾਰ ਮੀਂਹ ਕਾਰਨ ਇਨ੍ਹਾਂ ਖੇਡਾਂ ਦੀ ਸ਼ੁਰੂਆਤ ’ਚ ਥੋੜ੍ਹੀ ਦੇਰ ਹੋ ਗਈ। ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ।
‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕਰਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਮੈਦਾਨ ’ਚ ਉਤਰ ਕੇ ਵਾਲੀਬਾਲ ’ਚ ਹੱਥ ਅਜ਼ਮਾਏ।
ਭਗਵੰਤ ਮਾਨ ਜਲੰਧਰ ਦੀ ਪੰਜਾਬ ਸਪੋਰਟਸ ਸਕੂਲ ਦੀ ਟੀਮ ਵੱਲੋਂ ਲਾਇਲਪੁਰ ਖਾਲਸਾ ਕਾਲਜ ਦੀ ਟੀਮ ਖਿਲਾਫ ਵਾਲੀਬਾਲ ਸੈਂਟਰ ਪੁਆਇੰਟ ’ਤੇ ਖੇਡਦੇ ਨਜ਼ਰ ਆਏ। ਇਸ ਮੈਚ ਦੇ ਨਾਲ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਹੋ ਗਈ।

Related Articles

LEAVE A REPLY

Please enter your comment!
Please enter your name here

Latest Articles