24 C
Jalandhar
Thursday, September 19, 2024
spot_img

ਦਿੱਲੀ ਦੇ ਐੱਲ ਜੀ ਖਿਲਾਫ਼ ਮੋਰਚਾ

ਨਵੀਂ ਦਿੱਲੀ : ਕੇਜਰੀਵਾਲ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ (ਐੱਲ ਜੀ) ਖਿਲਾਫ ਸੋਮਵਾਰ ਮੋਰਚਾ ਖੋਲ੍ਹ ਦਿੱਤਾ। ਉਨ੍ਹਾ ਐੱਲ ਜੀ ਵਿਨੈ ਕੁਮਾਰ ਸਕਸੈਨਾ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਉਨ੍ਹਾ ਵੱਡੀ ਗਿਣਤੀ ਵਿਚ ਘੁਟਾਲੇ ਕੀਤੇ ਹਨ, ਜਿਸ ਦੀ ਜਾਂਚ ਕੀਤੀ ਜਾਵੇ। ਉਨ੍ਹਾ ਐਲਾਨਿਆ ਕਿ ‘ਆਪ’ ਦੇ ਸਾਰੇ ਵਿਧਾਇਕ ਸੋਮਵਾਰ ਰਾਤ ਵਿਧਾਨ ਸਭਾ ਵਿਚ ਧਰਨਾ ਦੇਣਗੇ। ਅਸੰਬਲੀ ਵਿਚ ਇਹ ਦੋਸ਼ ਵੀ ਲਾਏ ਗਏ ਕਿ ਐੱਲ ਜੀ ਸਕਸੈਨਾ ਨੇ ਖਾਦੀ ਐਂਡ ਵਿਲੇਜ ਇੰਡਸਟ੍ਰੀਜ਼ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ 2016 ਵਿਚ ਨੋਟਬੰਦੀ ਵੇਲੇ ਆਪਣੇ ਮੁਲਾਜ਼ਮਾਂ ’ਤੇ ਦਬਾਅ ਪਾ ਕੇ 1400 ਕਰੋੜ ਰੁਪਏ ਦੇ ਨੋਟ ਬਦਲਵਾਏ ਸਨ।
ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਭਰੋਸੇ ਦੇ ਮਤੇ ’ਤੇ ਚਰਚਾ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਜ਼ੋਰਦਾਰ ਹੰਗਾਮਾ ਕੀਤਾ। ਉਹ ਸਦਨ ਵਿਚਕਾਰ ਆ ਗਏ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਦੀ ਮੰਗ ਕੀਤੀ। ਭਾਜਪਾ ਵਿਧਾਇਕਾਂ ਦੇ ਸ਼ਾਂਤ ਨਾ ਹੋਣ ’ਤੇ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਉਨ੍ਹਾਂ ਨੂੰ ਮਾਰਸ਼ਲਾਂ ਰਾਹੀਂ ਸਦਨ ਤੋਂ ਬਾਹਰ ਕਢਵਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਉਨ੍ਹਾ ਕਿਹਾ ਕਿ ਵਿਸ਼ਵਾਸ ਦੇ ਮਤੇ ’ਤੇ ਚਰਚਾ ਕਰਨ ਤੋਂ ਬਾਅਦ ਵੋਟਿੰਗ ਵੀ ਹੋਵੇਗੀ। ਉਨ੍ਹਾ ਕਿਹਾ ਕਿ ਮਤਾ ਇਹ ਸਾਬਤ ਕਰਨ ਲਈ ਰੱਖਿਆ ਗਿਆ ਹੈ ਕਿ ਭਾਜਪਾ ਦਾ ‘ਅਪ੍ਰੇਸ਼ਨ ਕਮਲ’ ਹੋਰਨਾਂ ਰਾਜਾਂ ਵਿਚ ਭਾਵੇਂ ਸਫਲ ਰਿਹਾ ਹੋਵੇ, ਪਰ ਦਿੱਲੀ ਵਿਚ ‘ਆਪ’ ਦੇ ਇਮਾਨਦਾਰ ਵਿਧਾਇਕਾਂ ਨੇ ਉਸ ਨੂੰ ਨਾਕਾਮ ਕਰ ਦਿੱਤਾ ਹੈ। ਭਾਜਪਾ ਸਾਡੇ ਵਿਧਾਇਕਾਂ ਨੂੰ ਤੋੜ ਨਹੀਂ ਸਕੀ, ਪਰ ਝਾਰਖੰਡ ਸਰਕਾਰ ਨੂੰ ਦੋ ਹਫਤਿਆਂ ਵਿਚ ਉਲਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਵਰਤਮਾਨ ਕੇਂਦਰ ਸਰਕਾਰ ਮਹਾਂ ਕਰੱਪਟ ਹੈ। ਇਹ ਲੋਕਾਂ ’ਤੇ ਟੈਕਸ ਲਾ ਕੇ ਤੇ ਆਪਣੇ ਅਰਬਾਂਪਤੀ ਦੋਸਤਾਂ ਦੇ ਕਰਜ਼ੇ ਮੁਆਫ ਕਰਕੇ ਵਿਧਾਇਕ ਖਰੀਦ ਰਹੀ ਹੈ। ਭਾਜਪਾ ਨੇ ਮਣੀਪੁਰ, ਬਿਹਾਰ, ਆਸਾਮ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਵਿਧਾਇਕ ਖਰੀਦ ਕੇ ਸਰਕਾਰਾਂ ਉਲਟਾਈਆਂ। ਕੁਝ ਥਾਈਂ ਵਿਧਾਇਕ 50 ਕਰੋੜ ਰੁਪਏ ਦੇ ਹਿਸਾਬ ਖਰੀਦੇ। ਭਿ੍ਰਸ਼ਟਾਚਾਰ ਵਿਰੋਧੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਮਹਾਂ ਕਰੱਪਟ ਹੈ ਤੇ ਇਸਨੂੰ ਗਰੀਬ ਲੋਕਾਂ ਦਾ ਸਰਾਪ ਲੱਗਣਾ। 15 ਦਿਨਾਂ ਨੂੰ ਇਹ ਝਾਰਖੰਡ ਸਰਕਾਰ ਉਲਟਾਉਣ ਦੀ ਕੋਸ਼ਿਸ਼ ਕਰੇਗੀ ਤੇ ਉਸ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਗੀਆਂ। ਅਗਲੀ ਵਾਰ ਜਦੋਂ ਪੈਟਰੋਲ-ਡੀਜ਼ਲ ਮਹਿੰਗੇ ਹੋਏ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਪੈਸਾ ਕਿੱਥੇ ਜਾ ਰਿਹਾ ਹੈ। ਕੇਜਰੀਵਾਲ ਨੇ ਅੱਗੇ ਕਿਹਾਦਹੀਂ, ਲੱਸੀ, ਕਣਕ ਤੇ ਸ਼ਹਿਦ ਉੱਤੇ ਟੈਕਸ ਲਾ ਦਿੱਤੇ ਗਏ ਹਨ। ਪਿਛਲੇ 75 ਸਾਲਾਂ, ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਰਾਜ ਵਿਚ ਵੀ ਅਜਿਹਾ ਨਹੀਂ ਹੋਇਆ। ਇਹ ਪੈਸਾ ਅਰਬਪਤੀ ਦੋਸਤਾਂ ਦੇ ਕਰਜ਼ੇ ਮੁਆਫ ਕਰਨ ’ਤੇ ਵਰਤਿਆ ਜਾ ਰਿਹਾ ਹੈ। ਜੇ ਕੇਂਦਰ ਅਰਬਪਤੀ ਦੋਸਤਾਂ ਦੇ ਮੁਆਫ ਕਰਜ਼ੇ ਵਸੂਲ ਲਵੇ ਤਾਂ ਮਹਿੰਗਾਈ ਦਾ ਮੁੱਦਾ ਹੱਲ ਹੋ ਜਾਵੇਗਾ। ਇਹ ਟੈਕਸ ਲਾ ਕੇ ਲੋਕਾਂ ਦਾ ਖੂਨ ਚੂਸ ਰਹੇ ਹਨ, ਪਰ ਸਕੂਲ ਤੇ ਹਸਪਤਾਲ ਬਣਾਉਣ ’ਤੇ ਖਰਚ ਨਹੀਂ ਕਰ ਰਹੇ।
ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਦੀ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮ ਤੇ ਟਾਇਲਟਾਂ ਬਣਾਉਣ ਬਾਰੇ ਰਿਪੋਰਟ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾਭਾਜਪਾ ਹੁਣ ਕਹਿ ਰਹੀ ਹੈ ਕਿ ‘ਆਪ’ ਸਰਕਾਰ ਨੇ ਵੱਧ ਟਾਇਲਟਾਂ ਬਣਾਈਆਂ। ਹਾਂ, ਅਸੀਂ ਆਪਣੀਆਂ ਧੀਆਂ ਲਈ ਵੱਧ ਟਾਇਲਟਾਂ ਬਣਾਈਆਂ। ਇਸ ਵਿਚ ਗਲਤ ਕੀ ਕੀਤਾ? ਉਨ੍ਹਾਂ ਨੂੰ ਸੀ ਬੀ ਆਈ ਛਾਪਿਆਂ ਵਿਚ ਕੁਝ ਨਹੀਂ ਲੱਭਾ, ਪਰ ਉਹ ਫਿਰ ਵੀ ਸਿਸੋਦੀਆ ਨੂੰ ਗਿ੍ਰਫਤਾਰ ਕਰਨਗੇ। ਹੁਣ ਐਕਸਾਈਜ਼ ਮਾਮਲਾ ਠੁੱਸ ਹੋ ਗਿਆ ਹੈ ਤਾਂ ਕਲਾਸਰੂਮਾਂ ਦੀਆਂ ਗੱਲਾਂ ਕਰਨ ਲੱਗ ਪਏ ਹਨ।

Related Articles

LEAVE A REPLY

Please enter your comment!
Please enter your name here

Latest Articles